ਨਵੀਂ ਦਿੱਲੀ- ਸਮਾਰਟਫੋਨ ਕੰਪਨੀ ਸੈਲਕਾਨ ਨੇ ਆਪਣਾ ਨਵਾਂ ਫਲੈਗਸ਼ਿਪ ਫੋਨ ਕਿਊ 54 ਲਾਂਚ ਕੀਤਾ ਹੈ ਜਿਸ ਦੀ ਕੀਮਤ 5555 ਰੁਪਏ ਹੈ। ਕੰਪਨੀ ਨੇ ਇਸ ਫੋਨ ਨੂੰ ਪਿਛਲੇ ਸਾਲ ਹੀ ਆਪਣੀ ਵੈਬਸਾਈਟ 'ਤੇ ਰਜਿਸਟਰ ਕੀਤਾ ਸੀ ਅਤੇ ਹੁਣ ਇਹ ਫੋਨ ਹਰ ਆਨਲਾਈਨ ਰਿਟੇਲਰ 'ਤੇ ਵਿਕਰੀ ਲਈ ਮੌਜੂਦ ਹੈ। ਇਹ ਫੋਨ ਐਂਡਰਾਇਡ 4.4 ਕਿਟਕੈਟ 'ਤੇ ਚੱਲਦਾ ਹੈ, ਜੋ 5.0 ਲਾਲੀਪਾਪ ਅਪਗ੍ਰੇਡੇਬਲ ਹੋਵੇਗਾ।
ਇਸ ਫੋਨ ਦੀ ਡਿਸਪਲੇ 5 ਇੰਚ ਹੈ ਜਿਸ ਦੀ ਪਿਕਸਲ ਰੈਜ਼ੇਲਿਊਸ਼ਨ 480 ਗੁਣਾ 800 ਹੈ। 1.2 ਜੀ.ਐਚ.ਜ਼ੈਡ. ਕਵਾਡਕੋਰ ਪ੍ਰੋਸੈਸਰ ਦੇ ਨਾਲ ਹੀ ਇਸ ਫੋਨ 'ਚ 512 ਐਮ.ਬੀ. ਰੈਮ ਹੈ। ਇਸ ਫੋਨ ਦੀ ਖਾਸ ਗੱਲ ਇਹ ਹੈ ਕਿ ਇਸ ਫੋਨ ਦਾ ਫਰੰਟ ਕੈਮਰਾ 5 ਮੈਗਾਪਿਕਸਲ ਹੈ ਨਾਲ ਹੀ ਫਰੰਟ ਸੈਂਸਸਰ ਵੀ ਹੈ। ਫੋਨ ਦਾ ਰਿਅਰ ਕੈਮਰਾ ਵੀ 5 ਮੈਗਾਪਿਕਸਲ ਹੈ। ਇਸ ਫੋਨ 'ਚ 4 ਜੀ.ਬੀ. ਇੰਟਰਨਲ ਮੈਮੋਰੀ ਹੈ ਜਿਸ ਨੂੰ ਵਧਾ ਕੇ 32 ਜੀ.ਬੀ. ਤਕ ਕੀਤਾ ਜਾ ਸਕਦਾ ਹੈ। ਇਸ ਫੋਨ ਦਾ ਡਿਜ਼ਾਈਨ ਐਚ.ਟੀ.ਸੀ. ਦੇ ਸਮਾਰਟਫੋਨ 816 ਨਾਲ ਕਾਫੀ ਮਿਲਦਾ ਜੁਲਦਾ ਹੈ।
ਵੋਟਿੰਗ ਦੇ ਕਾਰਨ ਬੰਦ ਰਿਹਾ ਸਰਾਫਾ ਬਾਜ਼ਾਰ
NEXT STORY