ਰਾਜਕੋਟ- ਗੁਜਰਾਤ 'ਚ ਇਕ ਇਸ ਤਰ੍ਹਾਂ ਦੀ ਬੱਸ ਤਿਆਰ ਕੀਤੀ ਗਈ ਹੈ ਜਿਸ 'ਚ ਮਿਲਣ ਵਾਲੀਆਂ ਸਹੂਲਤਾਵਾਂ ਕਿਸੀ ਏਅਰਲਾਇੰਸ ਤੋਂ ਘੱਟ ਨਹੀਂ ਹੈ। ਇਥੇ ਯਾਤਰੀਆਂ ਦੇ ਆਰਾਮਦਾਇਕ ਸਫਰ ਦੇ ਲਈ ਮਨੋਰੰਜਨ ਤੋਂ ਲੈ ਕੇ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ ਹੈ।
ਇੰਨੀਆਂ ਸਹੂਲਤਾਵਾਂ ਨਾਲ ਲੈਸ ਇਹ ਨਜ਼ਾਰਾ ਕਿਸੀ ਜਹਾਜ਼ ਦਾ ਨਹੀਂ ਸਗੋਂ ਗੁਜਰਾਤ ਦੀ ਸਭ ਤੋਂ ਮਹਿੰਗੀ ਬੱਸ ਦਾ ਹੈ। ਇਸ ਬੱਸ ਦੀ ਹਰੇਕ ਸੀਟ 'ਤੇ 18 ਇੰਚ ਦੀ ਟੱਚ ਸਕਰੀਨ ਦੇ ਨਾਲ ਡੀ.ਟੀ.ਐਚ. ਕੁਨੈਕਸ਼ਨ, ਰੈਫੀਜਰੇਟਰ, ਮਾਈਕਰੋਵੇਵ, ਕਾਫੀ ਵੈਂਡਿੰਗ ਮਸ਼ੀਨ, ਟਾਇਲਟ, ਮਨੋਰੰਜਨ ਦੇ ਲਈ 50 ਫਿਲਮਾਂ ਅਤੇ 5000 ਗੀਤਾਂ ਦਾ ਮਜ਼ਾ, ਵਾਈ-ਫਾਈ ਅਤੇ ਹੋਰ ਸਹੂਲਤਾਵਾਂ ਮਿਲ ਰਹੀਆਂ ਹਨ।
ਇਹ ਬਸ ਰਾਜਕੋਟ ਦੀ ਨਿੱਜੀ ਟਰੈਵਲ ਕੰਪਨੀ ਦੀ ਹੈ, ਜੋ ਰਾਜਕੋਟ ਤੋਂ ਅਹਿਮਦਾਬਾਦ ਤਕ ਚੱਲਦੀ ਹੈ। ਕੰਪਨੀ ਇਸ ਦੇ ਇਲਾਵਾ ਹੋਰ ਕਈ ਲਗਜ਼ਰੀ ਬੱਸਾਂ ਵੀ ਚਲਾਉਂਦੀ ਹੈ। ਟਰੈਵਲ ਕੰਪਨੀ ਦੇ ਮਾਲਕ ਵਲੋਂ ਦੱਸੇ ਅਨੁਸਾਰ ਇਸ ਗੱਲ ਦੀ ਕੀਮਤ 2 ਕਰੋੜ ਰੁਪਏ ਤੋਂ ਉਪਰ ਹੈ।
ਮਾਲਕਾਨਾ ਵਿਵਾਦ ਦੇ ਚਲਦੇ ਅਦਾਣੀ ਦਾ ਕੋਲਾ ਖਾਨ ਪ੍ਰਾਜੈਕਟ ਪ੍ਰਭਾਵਿਤ
NEXT STORY