ਮੇਲਬਰਨ- ਆਸਟ੍ਰੇਲੀਆ ਦੇ ਕਵੀਨਸਲੈਂਡ ਸੂਬੇ 'ਚ ਐਬਾਟ ਪੁਆਇੰਟ ਪੋਰਟ ਦੇ ਪੱਟੇ ਦੇ ਮਾਲੀਕਾਨਾ ਹੱਕ ਨੂੰ ਲੈ ਕੇ ਵਿਵਾਦਾਂ ਦੇ ਚਲਦੇ ਅਦਾਣੀ ਦੇ 16 ਅਰਬ ਡਾਲਰ ਦੇ ਖਨਨ ਪ੍ਰਾਜੈਕਟ ਪ੍ਰਭਾਵਿਤ ਹੋਏ ਹਨ। ਇਸ ਬੰਦਰਗਾਹ ਦੇ ਪੱਟੇ 'ਤੇ ਕਥਿਤ ਤੌਰ 'ਤੇ ਕੁਝ ਗੁੰਝਲਦਾਰ ਨੈੱਟਵਰਕ ਕੰਪਨੀਆਂ ਦਾ ਕੰਟਰੋਲ ਹੈ। ਸਿਡਨੀ ਮਾਰਨਿੰਗ ਹੇਰਾਲਡ 'ਚ ਫੇਅਰਫੈਕਸ ਮੀਡੀਆ ਦੀ ਰਿਪੋਰਟ ਦੇ ਹਵਾਲੇ ਤੋਂ ਇਹ ਲਿਖਿਆ ਗਿਆ ਹੈ।
ਇਸ 'ਚ ਕਿਹਾ ਗਿਆ ਹੈ ਕਿ ਕੰਪਨੀ ਦੇ ਦਸਤਾਵੇਜ਼ਾਂ ਨਾਲ ਐਬਾਟ ਪੁਆਇੰਟ ਦੇ ਵਿਕਾਸ ਕਾਰਜਾਂ ਦੇ ਮਾਲਕਾਨੇ ਨੂੰ ਲੈ ਕੇ ਬੇਯਕੀਨੀ ਦਿਖਾਈ ਦਿੱਤੀ ਹੈ। ਇਸ ਨਾਲ ਇਹ ਪ੍ਰਾਜੈਕਟ ਸੰਸਾਰਕ ਪੱਧਰ 'ਤੇ ਵਾਤਾਵਰਣ ਪ੍ਰੇਮੀਆਂ ਦੀਆਂ ਨਜ਼ਰਾਂ ਵਿਚ ਆਇਆ ਹੈ ਅਤੇ ਉਨ੍ਹਾਂ ਨੇ ਇਸ ਦੀ ਆਲੋਚਨਾ ਕੀਤੀ ਹੈ।
5 ਮੈਗਾਪਿਕਸਲ ਫਰੰਟ ਕੈਮਰੇ ਵਾਲਾ ਹੁਣ ਤਕ ਸਭ ਤੋਂ ਸਸਤਾ ਸਮਾਰਟਫੋਨ ਲਾਂਚ
NEXT STORY