ਨਵੀਂ ਦਿੱਲੀ- ਲਗਾਤਾਰ 7 ਤਿਮਾਹੀ ਦੇ ਘਾਟੇ ਤੋਂ ਬਾਅਦ ਜੈੱਟ ਏਅਰਵੇਜ਼ ਮੁਨਾਫੇ 'ਚ ਆ ਗਈ ਹੈ। ਜਹਾਜ਼ਰਾਣੀ ਕੰਪਨੀ ਨੂੰ ਦਸੰਬਰ 2014 ਨੂੰ ਖਤਮ ਤਿਮਾਹੀ 'ਚ 3 ਕਰੋੜ ਰੁਪਏ ਦਾ ਲਾਭ ਹੋਇਆ। ਕੌਮਾਂਤਰੀ ਯਾਤਰੀਆਂ ਦੀ ਗਿਣਤੀ ਵਧਣ ਅਤੇ ਈਂਧਨ ਦੀਆਂ ਕੀਮਤਾਂ 'ਚ ਕਮੀ ਹੋਣ ਨਾਲ ਕੰਪਨੀ ਨੂੰ ਮੁਨਾਫਾ ਹੋਇਆ ਹੈ।
ਇਸ ਤੋਂ ਪਹਿਲਾਂ ਸਾਲ 2013-14 ਦੀ ਇਸੇ ਤਿਮਾਹੀ 'ਚ ਕੰਪਨੀ ਨੂੰ 1284 ਕਰੋੜ ਰੁਪਏ ਘਾਟਾ ਪਿਆ ਸੀ। ਜੈੱਟ ਏਅਰਵੇਜ਼ ਦਾ ਲਾਭ ਚਾਲੂ ਵਿੱਤ ਸਾਲ ਦੀ ਤੀਜੀ ਤਿਮਾਹੀ 'ਚ ਮੁਨਾਫੇ ਕਾਰਨ 'ਕੋਡ ਸ਼ੇਅਰ ਟ੍ਰੈਫਿਕ' 'ਚ 93 ਫੀਸਦੀ ਦਾ ਵਾਧਾ ਹੈ। 'ਕੋਡ ਸ਼ੇਅਰ ਟ੍ਰੈਫਿਕ' ਜਹਾਜ਼ਰਾਣੀ ਕਾਰੋਬਾਰ ਵਿਵਸਥਾ ਹੈ ਜਿਸ ਤਹਿਤ ਦੋ ਜਾਂ ਵਧੇਰੇ ਜਹਾਜ਼ਰਾਣੀ ਕੰਪਨੀਆਂ ਇਸੇ ਉਡਾਨ ਨੂੰ ਸਾਂਝਾ ਕਰਦੀਆਂ ਹਨ। ਚਾਲੂ ਵਿੱਤ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਕੰਪਨੀ ਦੀ ਆਮਦਨ 5436 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ 4990 ਕਰੋੜ ਰੁਪਏ ਸੀ।
ਜੰਮੂ-ਕਸ਼ਮੀਰ ਬੈਂਕ ਦਾ ਮੁਨਾਫਾ ਤੀਜੀ ਤਿਮਾਹੀ 'ਚ 67 ਫੀਸਦੀ ਘਟਿਆ
NEXT STORY