ਜੰਮੂ- ਜੰਮੂ-ਕਸ਼ਮੀਰ ਦੇ ਰਾਜਪਾਲ ਐੱਨ.ਐੱਨ.ਵੋਹਰਾ ਨੇ ਵਿਸ਼ਵ ਬੈਂਕ ਟੀਮ ਅਤੇ ਸੂਬਾ ਸਰਕਾਰ ਵੱਲੋਂ ਹੜ੍ਹ ਅਨੁਮਾਨ 'ਤੇ ਸਾਂਝੇ ਤੌਰ 'ਤੇ ਤਿਆਰ ਰਿਪੋਰਟ 'ਤੇ ਸੂਬੇ ਦੇ ਵਿੱਤ ਸਕੱਤਰ ਨੂੰ ਕੇਂਦਰੀ ਵਿੱਤ ਮੰਤਰਾਲਾ ਦੇ ਨਾਲ ਚਰਚਾ ਅੱਗੇ ਵਧਾਉਣ ਨੂੰ ਕਿਹਾ ਹੈ। ਇਹ ਰਿਪੋਰਟ ਸੂਬੇ ਵਿਚ ਹੜ੍ਹ ਨਾਲ ਹੋਏ ਭਾਰੀ ਨੁਕਸਾਨ ਅਤੇ ਸੂਬੇ ਦੀ ਤਾਜ਼ਾ ਜ਼ਰੂਰਤਾਂ ਦੇ ਅਨੁਮਾਨਾਂ 'ਤੇ ਤਿਆਰ ਕੀਤੀ ਗਈ ਹੈ।
ਜੰਮੂ ਕਸ਼ਮੀਰ ਰਾਜਭਵਨ ਦੇ ਬੁਲਾਰੇ ਨੇ ਦੱਸਿਆ ਕਿ ਵੋਹਰਾ ਨੇ ਇਸ ਕੁਦਰਤੀ ਆਫਤ ਦੇ ਬਾਅਦ ਸੂਬੇ ਦੇ ਮੁੜ ਨਿਰਮਾਣ ਦੇ ਲਈ ਤੁਰੰਤ ਤੇਜ਼ ਰਫਤਾਰ ਨਾਲ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਤਰ੍ਹਾਂ ਦੇ ਕੁਦਰਤੀ ਆਫਤ ਦੇ ਮਾਮਲਿਆਂ 'ਚ ਆਫਤ ਪ੍ਰਬੰਧਨ ਤੰਤਰ ਨੂੰ ਮਜ਼ਬੂਤ ਬਣਾਉਣ ਦੀ ਵੀ ਜ਼ਰੂਰਤ ਦੱਸੀ।
ਜਨਤਕ ਖੇਤਰ ਦੇ 9 ਬੈਂਕਾਂ ਵਿਚ 6990 ਕਰੋੜ ਰੁਪਏ ਦੀ ਪੂੰਜੀ ਪਾਵੇਗੀ ਸਰਕਾਰ
NEXT STORY