ਨਵੀਂ ਦਿੱਲੀ- ਸਰਕਾਰ ਜਲਦੀ ਹੀ ਭਾਰਤੀ ਸਟੇਟ ਬੈਂਕ, ਬੈਂਕ ਆਫ ਬੜੌਦਾ ਅਤੇ ਪੰਜਾਬ ਨੈਸ਼ਨਲ ਬੈਂਕ ਸਮੇਤ ਜਨਤਕ ਖੇਤਰ ਦੇ 9 ਬੈਂਕਾਂ ਵਿਚ 6990 ਕਰੋੜ ਰੁਪਏ ਪੂੰਜੀ ਪਾਵੇਗੀ। ਗਲੋਬਲ ਜੋਖਿਮ ਨਿਯਮਾਂ ਦੀ ਪਾਲਣਾ ਅਤੇ ਪੂੰਜੀ ਆਧਾਰ ਵਧਾਉਣ ਲਈ ਇਹ ਪੂੰਜੀ ਪਾਈ ਜਾਵੇਗੀ। ਚਾਲੂ ਵਿੱਤ ਸਾਲ ਦੇ ਬਜਟ ਵਿਚ ਸਰਕਾਰ ਨੇ ਇਸ ਕੰਮ ਲਈ 11,200 ਕਰੋੜ ਰੁਪਏ ਰੱਖੇ ਸਨ।
ਇਸੇ ਬਜਟ ਵਿਚੋਂ ਇਹ ਪਹਿਲੀ ਕਿਸ਼ਤ ਹੈ ਜਿਸ ਨੂੰ ਬੈਂਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਜਨਤਕ ਖੇਤਰ ਦੇ ਭਾਰਤੀ ਸਟੇਟ ਬੈਂਕ ਨੂੰ ਇਸ ਵਿਚੋਂ ਸਭ ਤੋਂ ਵਧੇਰੇ 2970 ਕਰੋੜ ਰੁਪਏ ਮਿਲਣਗੇ। ਇਸ ਤੋਂ ਬਾਅਦ ਬੈਂਕ ਆਫ ਬੜੌਦਾ ਨੂੰ 1260 ਕਰੋੜ ਅਤੇ ਪੰਜਾਬ ਨੈਸ਼ਨਲ ਬੈਂਕ ਨੂੰ 870 ਕਰੋੜ ਰੁਪਏ ਅਤੇ ਕੇਨਰਾ ਬੈਂਕ ਨੂੰ 570 ਕਰੋੜ ਰੁਪਏ ਹਾਸਲ ਹੋਣਗੇ। ਸਰਕਾਰ ਦੇ ਬਿਆਨ ਅਨੁਸਾਰ,'ਚਾਲੂ ਵਿੱਤ ਸਾਲ ਦੇ ਬਜਟ ਵਿਚੋਂ ਸਰਕਾਰ ਨੇ ਜਨਤਕ ਖੇਤਰ ਦੇ 9 ਬੈਂਕਾਂ 'ਚ 6990 ਕਰੋੜ ਰੁਪਏ ਦੀ ਰਾਸ਼ੀ ਪਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਜਲਦੀ ਹੀ ਆਦੇਸ਼ ਜਾਰੀ ਕੀਤੇ ਜਾ ਰਹੇ ਹਨ।'
ਜੈੱਟ ਏਅਰਵੇਜ਼ ਨੂੰ ਦਸੰਬਰ ਤਿਮਾਹੀ ਵਿਚ 3 ਕਰੋੜ ਦਾ ਲਾਭ
NEXT STORY