ਨਵੀਂ ਦਿੱਲੀ - ਆਸੀਆਨ ਅਤੇ ਮੁਕਤ ਵਪਾਰ ਸਮਝੌਤਾ ਕਰਨ ਵਾਲੇ ਦੇਸ਼ਾਂ ਤੋਂ ਆਉਣ ਵਾਲੀ ਸਸਤੀ ਦਰਾਮਦ ਤੋਂ ਪ੍ਰੇਸ਼ਾਨ ਸਟੇਨਲੈੱਸ ਸਟੀਲ ਉਤਪਾਦਕਾਂ ਨੇ ਕੀਮਤ ਲਾਗਤ ਹੇਠਾਂ ਆਉਣ ਕਾਰਨ 7.10 ਫੀਸਦੀ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਚਾਲੂ ਵਿੱਤ ਸਾਲ 'ਚ ਅਪ੍ਰੈਲ-ਦਸੰਬਰ ਦੌਰਾਨ 9 ਮਹੀਨਿਆਂ ਦੀ ਮਿਆਦ ਦੌਰਾਨ ਸਟੇਨਲੈੱਸ ਸਟੀਲ ਦੀ ਦਰਾਮਦ ਵਿਚ ਅਹਿਮ ਵਾਧਾ ਹੋਇਆ ਹੈ। ਵਿੱਤ ਸਾਲ 2013-14 ਵਿਚ ਸਟੇਨਲੈੱਸ ਸਟੀਲ ਦੀ ਦਰਾਮਦ 3,07,266 ਟਨ ਰਹੀ ਜਦ ਕਿ ਚਾਲੂ ਵਿੱਤ ਸਾਲ ਦੇ ਪਹਿਲੇ 9 ਮਹੀਨਿਆਂ ਦੌਰਾਨ ਹੀ ਦਰਾਮਦ 38 ਫੀਸਦੀ ਵਧ ਕੇ 4,23,894 ਟਨ ਤੱਕ ਪੁੱਜ ਗਈ। ਉਦਯੋਗ ਦੇ ਮਾਹਿਰਾਂ ਅਨੁਸਾਰ ਆਖਰੀ ਤਿਮਾਹੀ ਵਿਚ ਹੋਰ 1,00,000-1,50,000 ਟਨ ਦਰਾਮਦ ਦੀਆਂ ਸੰਭਾਵਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਹੁਣ ਤੱਕ ਕੀਤੀ ਗਈ ਕੁਲ ਦਰਾਮਦ ਵਿਚ ਚੀਨ ਦੀ ਹਿੱਸੇਦਾਰੀ ਸਭ ਤੋਂ ਵਧੇਰੇ 35 ਫੀਸਦੀ ਹੈ। ਮਲੇਸ਼ੀਆ, ਥਾਈਲੈਂਡ ਅਤੇ ਵੀਅਤਨਾਮ ਵਰਗੇ ਦੇਸ਼ਾਂ ਤੋਂ ਦਰਾਮਦ ਵੀ ਵਧੀ ਹੈ ਜਿਸ ਨਾਲ ਭਾਰਤ ਨੇ ਸਟੇਨਲੈੱਸ ਸਟੀਲ ਦੀ ਟੈਕਸ ਮੁਕਤ ਦਰਾਮਦ ਲਈ ਸਮਝੌਤਾ ਕੀਤਾ ਹੋਇਆ ਹੈ ਅਤੇ ਨਾਲ ਹੀ ਇਸ ਵਿਚ 35 ਫੀਸਦੀ ਕੀਮਤ ਵਾਧੇ ਦੀ ਸ਼ਰਤ ਪੂਰੀ ਕਰਨਾ ਵੀ ਲਾਜ਼ਮੀ ਹੈ। ਭਾਰਤੀ ਸਟੇਨਲੈੱਸ ਸਟੀਲ ਵਿਕਾਸ ਸੰਘ ਦੇ ਪ੍ਰਧਾਨ ਅਤੇ ਜਿੰਦਲ ਸਟੇਨਲੈੱਸ ਲਿਮਟਿਡ ਦੇ ਸਲਾਹਕਾਰ ਐੱਨ. ਸੀ. ਮਾਥੁਰ ਨੇ ਕਿਹਾ, 'ਸਟੇਨਲੈੱਸ ਸਟੀਲ ਵਿਚ 35 ਫੀਸਦੀ ਕੀਮਤ ਵਾਧੇ ਦੀ ਕੋਈ ਸੰਭਾਵਨਾ ਨਹੀਂ ਹੈ। ਵੀਅਤਨਾਮ ਅਤੇ ਕਿਤੇ ਹੋਰ ਦੀਆਂ ਵੀ ਮਿੱਲਾਂ ਕੋਲਡ ਰੋਲਡ ਸ਼ੀਟ ਬਣਾਉਣ ਲਈ ਹਾਟ ਰੋਲਡ ਸ਼ੀਟ ਦੀ ਦਰਾਮਦ ਕਰਦੀਆਂ ਹਨ, ਜਿਸ ਵਿਚ 10.15 ਫੀਸਦੀ ਕੀਮਤ ਵਾਧਾ ਦੀ ਸੰਭਾਵਨਾ ਨਹੀਂ ਹੁੰਦੀ ਹੈ। ਇਸ ਲਈ ਦੇਸੀ ਮਿੱਲਾਂ ਦੀ ਕੀਮਤ 'ਤੇ ਟੈਕਸ ਮੁਕਤ ਵਪਾਰ ਕਰਨਾ ਸਹੀ ਨਹੀਂ ਹੈ।
'ਭਾਰਤ 'ਚ 100% ਬੈਂਕਿੰਗ ਸਹੂਲਤ'
NEXT STORY