ਸੰਯੁਕਤ ਰਾਸ਼ਟਰ - ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਲਗਭਗ 100 ਫੀਸਦੀ ਬੈਂਕਿੰਗ ਸਹੂਲਤ ਹੈ। ਭਾਰਤੀ ਨਾਗਰਿਕਾਂ ਨੂੰ ਬਰਾਬਰੀ ਨਾਲ ਵਿਕਾਸ ਕੇਂਦਰ ਵਿੱਤੀ ਸੇਵਾ ਮੁਹੱਈਆ ਹੈ। ਸੰਯੁਕਤ ਰਾਸ਼ਟਰ ਦੇ ਇਕ ਕਮਿਸ਼ਨ ਦੇ ਸਾਹਮਣੇ ਵੀਰਵਾਰ ਨੂੰ ਇਹ ਗੱਲ ਰੱਖੀ ਗਈ। ਸੰਯੁਕਤ ਰਾਸ਼ਟਰ ਵਿਚ ਭਾਰਤੀ ਮਿਸ਼ਨ ਦੇ ਪਹਿਲੇ ਸਕੱਤਰ ਮਯੰਕ ਜੋਸ਼ੀ ਨੇ ਸਮਾਜ ਵਿਕਾਸ ਕਮਿਸ਼ਨ ਨੂੰ ਦੱਸਿਆ ਕਿ ਸਾਰਿਆਂ ਨੂੰ ਬੈਂਕਿੰਗ ਸਹੂਲਤ ਸੁਲਭ ਕਰਵਾਉਣ ਵਾਲੀ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੀ ਸ਼ੁਰੂਆਤ ਦੇ 5 ਮਹੀਨੇ ਅੰਦਰ 10 ਕਰੋੜ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ, 'ਇਹ ਅੰਕੜੇ ਸੱਚਮੁੱਚ ਹੈਰਾਨ ਕਰਨ ਵਾਲੇ ਹਨ। ਭਾਰਤ ਅੱਜ ਲਗਭਗ 100 ਫੀਸਦੀ ਬੈਂਕ ਖਾਤਿਆਂ ਵਾਲਾ ਦੇਸ਼ ਬਣ ਗਿਆ ਹੈ, ਇਸ ਲਈ ਸਾਨੂੰ ਉਮੀਦ ਹੈ ਕਿ ਇਸ ਨਾਲ ਦੇਸ਼ ਵਿਚ ਮੰਗ ਅਤੇ ਵਿਕਾਸ ਵਿਚ ਵਾਧਾ ਹੋਵੇਗਾ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੇ ਮੀਟਿੰਗ ਵਿਚ ਕਿਹਾ ਕਿ ਵਿਕਾਸ ਦੀ ਪੜਚੋਲ ਲਈ ਮਾਤਰਾ ਦੀ ਥਾਂ ਗੁਣਵੱਤਾ ਨੂੰ ਅਹਿਮੀਅਤ ਦੇਣੀ ਲਾਜ਼ਮੀ ਹੈ। ਉਨ੍ਹਾਂ ਕਿਹਾ,'ਅਸੀਂ ਉਹ ਪਹਿਲੀ ਪੀੜ੍ਹੀ ਹਾਂ ਜੋ ਇਸ ਬੇਹੱਦ ਗਰੀਬੀ ਨੂੰ ਮਿਟਾ ਸਕਦੀ ਹੈ। ਪੌਣਪਾਣੀ ਤਬਦੀਲੀ ਦੇ ਬੁਰੇ ਪ੍ਰਭਾਵ ਨਾਲ ਨਿਪਟਣ ਲਈ ਅਸੀਂ ਆਖਰੀ ਪੀੜ੍ਹੀ ਵੀ ਹਾਂ। ਅਸੀਂ ਮਿਲ ਕੇ ਸਮਾਜਿਕ ਵਿਕਾਸ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਸਾਰਿਆਂ ਲਈ ਬਿਹਤਰ ਅਤੇ ਵੱਧ ਸਥਾਈ ਸੰਸਾਰ ਦੇ ਨਿਰਮਾਣ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ।'
ਜੰਮੂ ਕਸ਼ਮੀਰ ਹੜ੍ਹ 'ਤੇ ਵਿਸ਼ਵ ਬੈਂਕ ਦੀ ਰਿਪੋਰਟ 'ਤੇ ਧਿਆਨ ਦੇਵੇ ਸੂਬਾ : ਵੋਹਰਾ
NEXT STORY