ਨਵੀਂ ਦਿੱਲੀ- ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਫਰਵਰੀ ਮਹੀਨੇ ਦੇ ਪਹਿਲੇ ਹਫਤੇ 'ਚ ਭਾਰਤੀ ਪੂੰਜੀ ਬਾਜ਼ਾਰਾਂ 'ਚ ਲਗਭਗ 12,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਅਜਿਹਾ ਮੁਦਰਾਸਫਿਤੀ 'ਚ ਗਿਰਾਵਟ ਅਤੇ ਵਿੱਤੀ ਖੇਤਰ ਦੇ ਰੈਗੁਲੇਟਰਾਂ ਵੱਲੋਂ ਕੀਤੇ ਗਏ ਉਪਾਵਾਂ ਦੀ ਵਜ੍ਹਾ ਨਾਲ ਹੋਇਆ। ਤਾਜ਼ਾ ਨਿਵੇਸ਼ ਮਿਲਾ ਕੇ 2015 'ਚ ਹੁਣ ਤੱਕ ਪੂੰਜੀ ਬਾਜ਼ਾਰ 'ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਦਾ ਕੁਲ ਨਿਵੇਸ਼ 45,000 ਕਰੋੜ ਰੁਪਏ (7.35 ਅਰਬ ਡਾਲਰ) 'ਤੇ ਪਹੁੰਚ ਗਿਆ।
ਸੈਂਟਰਲ ਡਿਪਾਜ਼ਿਟਰੀ ਸਰਵਿਸਿਜ਼ ਲਿਮਟਿਡ (ਸੀ.ਡੀ.ਐੱਸ.ਐੱਲ.) ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਐੱਫ.ਆਈ.ਆਈ. ਨੇ 2-6 ਫਰਵਰੀ ਦੇ ਵਿਚਾਲੇ 4,702 ਕਰੋੜ ਰੁਪਏ (76.1 ਕਰੋੜ ਡਾਲਰ) ਦੇ ਸ਼ੇਅਰ ਖਰੀਦੇ ਜਦੋਂਕਿ 7,059 ਕਰੋੜ ਰੁਪਏ (1.14 ਅਰਬ ਡਾਲਰ) ਦੇ ਬਾਂਡ ਖਰੀਦੇ ਜਿਸ ਨਾਲ ਉਨ੍ਹਾਂ ਦਾ ਕੁੱਲ ਨਿਵੇਸ਼ ਵੱਧ ਕੇ 11,760 ਕਰੋੜ ਰੁਪਏ (1.9 ਅਰਬ ਡਾਲਰ) ਰਿਹਾ। ਇਨ੍ਹਾਂ ਨਿਵੇਸ਼ਕਾਂ ਨੂੰ ਨਵੀਂ ਰੈਗੁਲੇਟਰੀ ਪ੍ਰਣਾਲੀ ਦੇ ਤਹਿਤ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ.ਪੀ.ਆਈ.) ਦਾ ਨਾਂ ਦਿੱਤਾ ਗਿਆ ਹੈ।
ਅਮਰੀਕੀ ਅਰਥਵਿਵਸਥਾ 'ਚ ਵਾਧੇ ਦੀ ਸੰਭਾਵਨਾ ਸਭ ਤੋਂ ਜ਼ਿਆਦਾ : ਓਬਾਮਾ
NEXT STORY