ਨਵੀਂ ਦਿੱਲੀ- ਜਿਥੇ ਦੱਖਣੀ ਕੋਰੀਆਈ ਕੰਪਨੀ ਸੈਮਸੰਗ ਆਪਣੀ ਗਲੈਕਸੀ ਐਸ ਸੀਰੀਜ਼ ਦੇ ਸਮਾਰਟਫੋਨਸ ਨੂੰ ਲੈ ਕੇ ਹਮੇਸ਼ਾ ਚਰਚਾਵਾਂ 'ਚ ਰਹਿੰਦੀ ਹੈ ਉਥੇ ਇਕ ਹੋਰ ਦੱਖਣੀ ਕੋਰੀਆਈ ਕੰਪਨੀ ਹੈ ਜਿਸ ਦੇ ਹਾਈ ਐਂਡ ਸਮਾਰਟਫੋਨ ਅੰਤਰਰਾਸ਼ਟਰੀ ਬਾਜ਼ਾਰ 'ਚ ਵਧੀਆ ਪ੍ਰਦਰਸ਼ਨ ਦਿਖਾ ਰਹੇ ਹਨ। ਇਸ ਕੰਪਨੀ ਦਾ ਨਾਮ ਹੈ ਐਲ.ਜੀ.। ਐਲ.ਜੀ. ਦੇ ਸਮਾਰਟਫੋਨ ਦੀ ਜੀ ਸੀਰੀਜ਼ ਵੀ ਕਾਫੀ ਚਰਚਾਵਾਂ 'ਚ ਹੈ।
ਜੇਕਰ ਤੁਸੀਂ ਇਕ ਵਧੀਆ ਸਮਾਰਟਫੋਨ ਖਰਦੀਣਾ ਚਾਹੁੰਦੇ ਹੋ ਤਾਂ ਤੁਸੀਂ ਐਲ.ਜੀ. ਦੀ ਜੀ 3 ਖਰੀਦ ਸਕਦੇ ਹੋ। ਅਮੇਜ਼ਨ ਵਲੋਂ ਐਲ.ਜੀ. ਜੀ3 ਸਮਾਰਟਫੋਨ ਨੂੰ 36 ਫੀਸਦੀ ਦੀ ਛੂਟ ਦੇ ਨਾਲ ਵੇਚਿਆ ਜਾ ਰਿਹਾ ਹੈ। ਐਲ.ਜੀ. ਜੀ3 ਦੀ ਕੀਮਤ 55000 ਰੁਪਏ ਹੈ, ਜਿਸ ਨੂੰ 36 ਫੀਸਦੀ ਦੀ ਛੂਟ ਦੇ ਨਾਲ ਈ-ਕਾਮਰਸ ਦਿੱਗਜ਼ ਵਲੋਂ 34999 ਰੁਪਏ 'ਚ ਵੇਚਿਆ ਜਾ ਰਿਹਾ ਹੈ, ਯਾਨੀ ਕਿ ਸਿੱਧੇ 20000 ਰੁਪਏ ਤਕ ਦੀ ਛੂਟ। ਐਲ.ਜੀ. ਨੇ ਜੀ3 ਪਿਛਲੇ ਸਾਲ ਲਾਂਚ ਕੀਤਾ ਸੀ। ਇਸ 'ਚ 5.5 ਇੰਚ ਦੀ ਵਧੀਆ 2560 ਗੁਣਾ 1440 ਪਿਕਸਲ ਰੈਜ਼ੇਲਿਊਸ਼ਨ ਵਾਲੀ ਡਿਸਪਲੇ ਦਿੱਤੀ ਗਈ ਹੈ। ਜੀ3 'ਚ 2.5 ਜੀ.ਐਚ.ਜ਼ੈਡ. 'ਤੇ ਚੱਲਾਂ ਵਾਲਾ ਕਵਾਰਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜੋ 2 ਅਤੇ 3 ਜੀ.ਬੀ. ਦੀ ਰੈਮ ਦੇ ਨਾਲ ਆਉਂਦਾ ਹੈ। ਹੁਣ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅਮੇਜ਼ਨ ਵਲੋਂ ਜਿਸ 32 ਜੀ.ਬੀ. ਵਾਲਾ ਵਰਜ਼ਨ ਨੂੰ ਵੇਚਿਆ ਜਾ ਰਿਹਾ ਹੈ ਉਸ 'ਚ 3 ਜੀ.ਬੀ. ਦੀ ਰੈਮ ਦਾ ਆਪਸ਼ਨ ਮਿਲੇਗਾ।
ਇਸ ਦੇ ਇਲਾਵਾ ਐਲ.ਜੀ. ਜੀ 3 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਫਲੈਸ਼ ਦੇ ਨਾਲ ਅਤੇ 2.1 ਮੈਗਾਪਿਕਸਲ ਫਰੰਟ ਕੈਮਰਾ, 3000 ਐਮ.ਏ.ਐਚ. ਦੀ ਬੈਟਰੀ, ਐਂਡਰਾਇਡ 4.4.2 ਕਿਟਕੈਟ ਵਰਜ਼ਨ, ਬਲਿਊਟੁੱਥ, ਵਾਈ-ਫਾਈ, 4ਜੀ ਕੁਨੈਕਟੀਵਿਟੀ ਆਦਿ ਦਾ ਆਪਸ਼ਨ ਦਿੱਤਾ ਗਿਆ ਹੈ।
ਸੋਨੇ 'ਚ ਗਿਰਾਵਟ, ਉਦਯੋਗਿਕ ਮੰਗ ਨਾਲ ਸੰਭਲੀ ਚਾਂਦੀ
NEXT STORY