ਨਵੀਂ ਦਿੱਲੀ- ਜੇਕਰ ਤੁਹਾਡਾ ਮੋਬਾਈਲ ਫੋਨ ਗੁੰਮ ਹੋ ਗਿਆ ਹੈ ਤਾਂ ਦੁਖੀ ਨਾ ਹੋਵੋ ਅਤੇ ਇਨ੍ਹਾਂ ਆਸਾਨ ਤਰੀਕਿਆਂ ਨਾਲ ਲੱਭ ਲਵੋ ਆਪਣਾ ਫੋਨ।
ਆਈਫੋਨ ਨੂੰ ਲੱਭਣ ਦਾ ਤਰੀਕਾ
ਆਈਫੋਨ ਐਪਲ ਦੀ 'ਫਾਈਂਡ ਮਾਈ ਆਈਫੋਨ' ਸਰਵਿਸ ਫੋਨ ਦੀ ਫਿਜ਼ਿਕਲ ਲੋਕੇਸ਼ਨ ਟ੍ਰੈਕ ਕਰ ਲੈਂਦੀ ਹੈ। ਬੱਸ ਉਮੀਦ ਕਰੋ ਕਿ ਤੁਹਾਡਾ ਫੋਨ ਸਵਿਚ ਆਫ ਨਾ ਕੀਤਾ ਗਿਆ ਹੋਵੇ। ਜੇਕਰ ਤੁਹਾਡਾ ਆਪਣਾ ਫੋਨ ਤੁਹਾਡੇ ਕੋਲ ਹੈ ਤਾਂ ਤੁਹਾਨੂੰ ਇਸ ਸੈਟਿੰਗ ਨੂੰ ਜ਼ਰੂਰ ਆਨ ਕਰ ਲੈਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿਚ ਫੋਨ ਗੁੰਮ ਹੋਣ ਦੀ ਸਥਿਤੀ 'ਚ ਉਸ ਨੂੰ ਵਾਪਸ ਪ੍ਰਾਪਤ ਕੀਤਾ ਜਾ ਸਕੇ। -ਇਸ ਦੇ ਲਈ ਸੈਟਿੰਗਸ 'ਚ ਆਈਕਲਾਉਡ 'ਚ ਫਾਈਂਡ ਮਾਇ ਆਈਫੋਨ 'ਤੇ ਜਾਓ ਅਤੇ ਇਸ ਨੂੰ ਚਾਲੂ ਕਰ ਦਿਓ। ਹੁਣ ਤੁਸੀਂ ਕਿਸੇ ਵੀ ਦੂਜੇ ਆਈਫੋਨ ਜਾਂ ਆਈਪੈਡ ਤੋਂ ਆਪਣਾ ਫੋਨ ਟ੍ਰੈਕ ਕਰ ਸਕਦੇ ਹੋ। ਆਪਣੇ ਆਈ.ਓ.ਐੱਸ. ਡਿਵਾਈਸ 'ਤੇ ਫਾਈਂਡ ਮਾਇ ਆਈਫੋਨ ਐਪ ਡਾਊਨਲੋਡ ਕਰੋ ਅਤੇ ਆਈਕਲਾਉਡ ਅਕਾਉਂਟ ਨੂੰ ਸਾਈਨ ਇਨ ਕਰੋ। ਇਹ ਅਕਾਉਂਟ ਉਹ ਵਾਲਾ ਹੀ ਹੋਣਾ ਚਾਹੀਦਾ ਹੈ ਜਿਸ ਨੂੰ ਤੁਸੀਂ ਆਪਣੇ ਫੋਨ 'ਚ ਇਸਤੇਮਾਲ ਕਰ ਰਹੇ ਹੋ। ਹੁਣ ਤੁਸੀਂ ਆਸਾਨੀ ਨਾਲ ਫੋਨ ਦੀ ਲੋਕੇਸ਼ਨ ਲੱਭ ਸਕਦੇ ਹੋ।
ਐਂਡ੍ਰਾਇਡ ਫੋਨ ਨੂੰ ਲੱਭਣ ਦਾ ਤਰੀਕਾ
ਇੱਥੇ ਤੁਸੀਂ ਡਿਵਾਈਸ ਮੈਨੇਜਰ ਨੂੰ ਇੰਟਰਨੈੱਟ 'ਤੇ ਜਾਂ ਫਿਰ ਐਪ ਡਾਉਨਲੋਡ ਕਰ ਕੇ ਫੋਨ ਲੱਭ ਸਕਦੇ ਹੋ। ਐਂਡ੍ਰਾਇਡ ਡਿਵਾਈਸ ਮੈਨੇਜਰ 'ਤੇ ਜਾਓ ਅਤੇ ਗੂਗਲ ਅਕਾਉਂਟ ਤੋਂ ਸਾਈਨ ਇਨ ਕਰੋ। ਇਹ ਉਹੀ ਅਕਾਉਂਟ ਹੋਣਾ ਚਾਹੀਦਾ ਹੈ ਜਿਸ ਤੋਂ ਤੁਸੀਂ ਆਪਣੇ ਗੁੰਮ ਹੋਏ ਮੋਬਾਈਲ 'ਤੇ ਲਾਗ ਇਨ ਕੀਤਾ ਸੀ। ਹੁਣ ਤੁਹਾਨੂੰ ਟੌਪ-ਲੈਫਟ 'ਚ ਆਪਣਾ ਡਿਵਾਈਸ ਦਿਖੇਗਾ ਅਤੇ ਤੁਸੀਂ ਆਪਣੇ ਫੋਨ ਦੀ ਲੋਕੇਸ਼ਨ ਦੇਖ ਸਕੋਗੇ। ਇੱਥੇ ਤੁਹਾਨੂੰ ਤਿੰਨ ਆਪਸ਼ਨ ਮਿਲਣਗੇ-ਰਿੰਗ, ਲਾਕ ਅਤੇ ਇਰੇਜ਼। ਰਿੰਗ 'ਤੇ ਕਲਿਕ ਕਰਨ 'ਤੇ ਤੁਹਾਡਾ ਫੋਨ ਵੱਜਣ ਲੱਗੇਗਾ ਜਿਸ ਨਾਲ ਜੇਕਰ ਉਹ ਆਸ-ਪਾਸ ਹੋਵੇ ਤਾਂ ਤੁਸੀਂ ਲੱਭ ਸਕੋਗੇ। ਲਾਕ ਨਾਲ ਤੁਸੀਂ ਆਪਣੇ ਫੋਨ 'ਤੇ ਪਾਸਵਰਡ ਲਗਾ ਕੇ ਉਸ ਨੂੰ ਲਾਕ ਕਰ ਸਕਦੇ ਹੋ। ਇਰੇਜ਼ ਨਾਲ ਤੁਹਾਡੇ ਫੋਨ ਦਾ ਸਾਰਾ ਡਾਟਾ ਡਿਲੀਟ ਹੋ ਜਾਵੇਗਾ ਪਰ ਇਸ ਦੇ ਨਾਲ ਹੀ ਫੋਨ ਨੂੰ ਲੱਭ ਸਕਣਾ ਵੀ ਮੁਸ਼ਕਲ ਹੋ ਜਾਵੇਗਾ ਕਿਉਂਕਿ ਡਿਵਾਈਸ ਮੈਨੇਜਰ ਕੰਮ ਕਰਨਾ ਬੰਦ ਕਰ ਦੇਵੇਗਾ।
ਬਲੈਕ ਬੇਰੀ ਲੱਭਣ ਦਾ ਤਰੀਕਾ
10 ਬਲੈਕਬੇਰੀ ਪ੍ਰੋਟੈਕਟ ਸਰਵਿਸ ਗੁੰਮ ਹੋਇਆ ਫੋਨ ਲੱਭਣ ਵਿਚ ਮਦਦ ਕਰਦੀ ਹੈ, ਬਸ਼ਰਤੇ ਤੁਸੀਂ ਆਪਣੇ ਫੋਨ 'ਚ ਇਸ ਨੂੰ ਸ਼ੁਰੂ ਕੀਤਾ ਹੋਇਆ ਸੀ। ਜੇਕਰ ਤੁਹਾਡਾ ਫੋਨ ਤੁਹਾਡੇ ਕੋਲ ਹੈ ਤਾਂ ਇਸ ਸੈਟਿੰਗ ਨੂੰ ਜ਼ਰੂਰ ਆਨ ਕਰੋ। ਇਸ ਦੇ ਲਈ ਸੈਟਿੰਗਸ ਵਿਚ ਬਲੈਕਬੇਰੀ ਪ੍ਰੋਟੈਕਟ ਨੂੰ ਆਨ ਕਰੋ, ਇਸ ਤੋਂ ਬਾਅਦ ਲੋਕੇਸ਼ਨ ਸਰਵਿਸਿਜ਼ ਨੂੰ ਵੀ ਆਨ ਕਰੋ ਅਤੇ ਇਸ ਨੂੰ ਸੇਵ ਕਰੋ। ਗੁੰਮ ਹੋਇਆ ਫੋਨ ਲੱਭਣ ਦੇ ਲਈ ਬਲੈਕਬੇਰੀ ਵੈੱਬਸਾਈਟ 'ਤੇ ਲਾਗਆਨ ਕਰੋ ਅਤੇ ਵਿਊ ਲੇਕੇਸ਼ਨ 'ਤੇ ਕਲਿਕ ਕਰੋ। ਇਹ ਮੈਪ 'ਤੇ ਤੁਹਾਡੇ ਫੋਨ ਦੀ ਲੋਕੇਸ਼ਨ ਦੱਸ ਦੇਵੇਗਾ।
ਵਿੰਡੋਜ਼ ਫੋਨ ਨੂੰ ਲੱਭਣ ਦਾ ਤਰੀਕਾ
ਵਿੰਡੋਜ਼ ਫੋਨ 'ਚ ਵੀ ਫਾਈਂਡ ਮਾਇ ਫੋਨ ਸੈਟਿੰਗਸ ਨੂੰ ਆਨ ਰੱਖਣਾ ਜ਼ਰੂਰੀ ਹੈ। ਇਸ ਦੇ ਲਈ ਸੈਟਿੰਗਸ 'ਚ ਫਾਈਂਡ ਮਾਇ ਫੋਨ 'ਤੇ ਜਾਓ ਅਤੇ ਯੂਜ਼ ਪੁਸ਼ ਨੋਟੀਫਿਕੇਸ਼ਨ ਨੂੰ ਚੈਕ ਕਰੋ। ਇਸ ਤੋਂ ਬਾਅਦ ਸੈਟਿੰਗਸ 'ਚ ਲੋਕੇਸ਼ਨ 'ਤੇ ਜਾਓ ਅਤੇ ਇਸ ਨੂੰ ਵੀ ਆਨ ਕਰਕੇ ਸੇਵ ਕਰ ਦਿਓ। ਗੁੰਮ ਹੋਇਆ ਫੋਨ ਲੱਭਣ ਦੇ ਲਈ ਵਿੰਡੋਜ਼ ਫੋਨ ਦੀ ਵੈੱਬਸਾਈਟ 'ਤੇ ਜਾਓ ਅਤੇ ਮਾਕੀਕ੍ਰੋਸਾਫਟ ਅਕਾਉਂਟ ਤੋਂ ਸਾਈਨਇਨ ਕਰੋ। ਇਸ ਦੇ ਬਾਅਦ ਫਾਈਂਡ ਮਾਇ ਫੋਨ 'ਤੇ ਕਲਿਕ ਕਰੋ, ਇਹ ਤੁਹਾਡੇ ਫੋਨ ਦੀ ਲੋਕੇਸ਼ਨ ਦੱਸ ਦੇਵੇਗਾ।
ਇਸ ਜ਼ਬਰਦਸਤ ਸਮਾਰਟਫੋਨ ਦੀ ਖਰੀਦ 'ਤੇ ਮਿਲ ਰਹੀ ਹੈ 20000 ਰੁਪਏ ਦੀ ਛੂਟ (ਦੇਖੋ ਤਸਵੀਰਾਂ)
NEXT STORY