ਨਵੀਂ ਦਿੱਲੀ- ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਨਿਰਮਾਤਾ ਡੀ. ਰਾਮਾ ਨਾਇਡੂ ਦਾ ਅੱਜ ਹੈਦਰਾਬਾਦ 'ਚ ਦੁਪਹਿਰ ਨੂੰ ਦਿਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ। ਨਾਇਡੂ ਦਾ ਲੰਮੇ ਸਮੇਂ ਤੋਂ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਡੀ. ਰਾਮਾ ਨਾਇਡੂ ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ 'ਚ ਇਕ ਵਿਅਕਤੀ ਦੇ ਤੌਰ 'ਤੇ ਸਭ ਤੋਂ ਵੱਧ ਫਿਲਮਾਂ ਪ੍ਰੋਡਿਊਸ ਕਰਨ ਲਈ ਦਰਜ ਹੈ। ਨਾਇਡੂ ਨੇ 13 ਭਾਰਤੀ ਭਾਸ਼ਾਵਾਂ 'ਚ 150 ਫਿਲਮਾਂ ਦਾ ਨਿਰਮਾਣ ਕੀਤਾ।
ਨਾਇਡੂ ਸੁਰੇਸ਼ ਪ੍ਰੋਡਕਸ਼ਨਸ ਦੇ ਸੰਸਥਾਪਕ ਸਨ। ਉਨ੍ਹਾਂ ਨੂੰ 1991 'ਚ ਭਾਰਤ ਸਰਕਾਰ ਨੇ ਪਦਮਭੂਸ਼ਣ ਨਾਲ ਨਿਵਾਜਿਆ ਸੀ। 2009 'ਚ ਉਨ੍ਹਾਂ ਨੂੰ ਭਾਰਤੀ ਸਿਨੇਮਾ ਦੇ ਵਿਕਾਸ 'ਚ ਦਿੱਤੇ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਧਾਰਮਿਕ ਕੰਮਾਂ 'ਚ ਵੀ ਨਾਇਡੂ ਵੱਧ ਚੜ੍ਹ ਕੇ ਹਿੱਸਾ ਲਿਆ ਕਰਦੇ ਸਨ। ਇਸ ਦੇ ਲਈ ਉਨ੍ਹਾਂ ਨੂੰ 1991 'ਚ ਰਾਮਾ ਨਾਇਡੂ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਸੀ। ਨਾਇਡੂ ਦੇ ਦਿਹਾਂਤ ਦੀ ਖਬਰ ਸੁਣਦਿਆਂ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਕਾਮੇਡੀ ਨਾਈਟਸ ਦੀ ਪਿੱਚ 'ਤੇ ਦੌੜੇਗੀ ਸ਼ੋਏਬ ਅਖਤਰ ਦੀ ਗੇਂਦ
NEXT STORY