ਅੰਮ੍ਰਿਤਸਰ- ਪੰਜਾਬ 'ਚ 1 ਲੱਖ ਬੀ.ਕਾਮ ਪ੍ਰੋਫੈਸ਼ਨਲ ਵਿਦਿਆਰਥੀਆਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਦਰਅਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂ.ਜੀ.ਸੀ ਦੇ ਹੁਕਮ 'ਚ ਪੰਜਾਬ ਭਰ ਦੇ ਕਾਲਜ 'ਚ ਬੀ-ਕਾਮ ਪ੍ਰੋਫੇਸਿਓਨਲ ਦੇ ਕੋਰਸ ਨੂੰ ਬੰਦ ਕਰ ਦਿੱਤਾ ਹੈ। ਇਸ ਫੁਰਮਾਨ ਤੋਂ ਬਾਅਦ ਵਿਦਿਆਰਥੀਆਂ ਦਾ ਭਵਿੱਖ ਅਧਰ 'ਚ ਲਟਕ ਗਿਆ ਹੈ ਅਤੇ ਵਿਦਿਆਰਥੀ ਇਸ ਮਾਮਲੇ 'ਚ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਉਨ੍ਹਾਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ ਹੈ। ਉੱਥੇ ਹੀ ਇਸ ਮਾਮਲੇ 'ਚ ਅੱਜ ਵਿਦਿਆਰਥੀਆਂ ਦਾ ਇਕ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ ਪ੍ਰਧਾਨ ਰਾਜ ਕੁਮਾਰ ਵੇਰਕਾ ਤੋਂ ਮਿਲਿਆ। ਉਨ੍ਹਾਂ ਨੇ ਇਸ ਮਾਮਲੇ 'ਚ ਆਪਣੀ ਪੀੜਾ ਰਾਜ ਕੁਮਾਰ ਦੇ ਅੱਗੇ ਵਿਅਕਤ ਕੀਤੀ ਨਾਲ ਹੀ ਇਸ ਮਾਮਲੇ 'ਚ ਉਨ੍ਹਾਂ ਨੇ ਇਨਸਾਫ ਦੀ ਗੁਹਾਰ ਵੀ ਲਗਾਈ।
ਉੱਥੇ ਹੀ ਇਸ ਮਾਮਲੇ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਿਛਲੇ 14 ਸਾਲ ਤੋਂ ਇਹ ਕੋਰਸ ਯੂਨੀਵਰਸਿਟੀ ਦੇ ਅੰਦਰ ਚੱਲ ਰਿਹਾ ਹੈ ਅਤੇ ਨਾਲ ਹੀ ਹੁਣ ਇਸ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਮਾਮਲੇ 'ਚ ਉਨ੍ਹਾਂ ਦਾ ਭਵਿੱਖ ਖਤਰੇ 'ਚ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਚਾਹੇ ਉਨ੍ਹਾਂ ਨੂੰ ਇਸ ਪ੍ਰੋਫੈਸ਼ਨਲ ਕੋਰਸ ਦੀ ਡਿਗਰੀ ਮਿਲ ਜਾਵੇਗੀ ਪਰ ਉਸ ਦੀ ਕੋਈ ਮਾਨਤਾ ਨਹੀਂ ਹੈ ਅਤੇ ਉਨ੍ਹਾਂ ਨੂੰ ਭਵਿੱਖ 'ਚ ਇਸ ਦੇ ਦਮ 'ਤੇ ਨੌਕਰੀ ਨਹੀਂ ਮਿਲੇਗੀ ਜਿਸ ਨਾਲ ਕਿ ਉਨ੍ਹਾਂ ਦੇ ਕਈ ਸਾਲਾਂ ਦੀ ਮਿਹਨਤ ਖਰਾਬ ਹੋ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਡਿਗਰੀ ਨੂੰ ਮਾਨਤਾ ਦਿੱਤੀ ਜਾਵੇ ਜਾਂ ਉਸ ਨੂੰ ਬੀ-ਕਾਮ ਓਨਰ 'ਚ ਬਦਲਿਆ ਜਾਵੇ ਅਤੇ ਜੇਕਰ ਇਸ ਮਾਮਲੇ 'ਚ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਸ ਦਾ ਵਿਰੋਧ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਬੀ-ਕਾਮ ਪ੍ਰੋਫੈਸ਼ਨਲ ਲਈ ਉਨ੍ਹਾਂ ਨੇ ਬੀ-ਕਾਮ ਦੇ ਕੋਰਸ ਤੋਂ ਜ਼ਿਆਦਾ ਪੈਸੇ ਦਿੱਤੇ ਹਨ ਅਤੇ ਉਹ ਵੀ ਉਨ੍ਹਾਂ ਦੇ ਬੇਕਾਰ ਹੋ ਗਏ ਹਨ।
ਮੋਦੀ ਦੇ ਸੂਟ ਤੋਂ ਪਹਿਲਾਂ ਵਿਕਿਆ 'ਗਰੀਬ ਦਾ ਸੂਟ' 61 ਹਜ਼ਾਰ 'ਚ
NEXT STORY