ਬਟਾਲਾ (ਸੈਂਡੀ)-ਇਕ ਵਿਆਹਤਾ ਔਰਤ ਨੇ ਆਪਣੇ ਹੀ ਗੁਆਂਢੀ ਦੇ ਲੜਕਿਆਂ 'ਤੇ ਉਸ ਨਾਲ ਬਲਤਕਾਰ ਕਰਨ ਦੇ ਕਥਿਤ ਦੋਸ਼ ਲਗਾਏ ਹਨ। ਜਾਣਕਾਰੀ ਦਿੰਦਿਆ ਰਿੰਪੀ ਪਤਨੀ ਵਿਨੋਦ ਕੁਮਾਰ ਵਾਸੀ ਭੁੱਲਰ ਰੋਡ ਗੋਬਿੰਦ ਨਗਰ ਬਟਾਲਾ ਨੇ 'ਜਗਬਾਣੀ' ਨੂੰ ਦੱਸਿਆ ਉਸ ਦੇ ਗੁਆਂਢ 'ਚ ਰਹਿੰਦੇ ਮੁੰਡਿਆਂ ਨੇ ਉਸ ਨੂੰ ਬਹਾਨੇ ਨਾਲ ਘਰ ਬੁਲਾ ਕੇ ਬਲਾਤਕਾਰ ਕੀਤਾ।
ਉਕਤ ਔਰਤ ਨੇ ਦੱਸਿਆ ਕਿ ਮੁੰਡਿਆਂ ਨੇ ਉਸ ਨੂੰ ਬਹਾਨਾ ਬਣਾ ਕੇ ਘਰ ਬੁਲਾਇਆ ਅਤੇ ਫਿਰ ਚਾਹ 'ਚ ਨਸ਼ੀਲੀ ਚੀਜ਼ ਮਿਲਾ ਕੇ ਉਸ ਨੂੰ ਪਿਲਾ ਦਿੱਤੀ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਜਦੋਂ ਔਰਤ ਨੂੰ ਹੋਸ਼ ਆਈ ਤਾਂ ਨੌਜਵਾਨ ਕਹਿਣ ਲੱਗੇ ਕਿ ਉਨ੍ਹਾਂ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਹੈ ਅਤੇ ਜੇਕਰ ਉਸ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਵੀਡੀਓ ਨੈੱਟ 'ਤੇ ਪਾ ਦੇਣਗੇ।
ਪੀੜਤ ਔਰਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ 25 ਹਜ਼ਾਰ ਰੁਪਏ ਵੀ ਲੈ ਲਏ। ਹਰ ਰੋਜ਼ ਉਕਤ ਨੌਜਵਾਨ ਔਰਤ ਨੂੰ ਬਲੈਕਮੇਲ ਕਰਨ ਲੱਗੇ ਤਾਂ ਉਸ ਨੇ ਸਾਰੀ ਹੱਡ-ਬੀਤੀ ਆਪਣੇ ਪਤੀ ਨੂੰ ਦੱਸੀ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਪੀੜਤਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ।
ਨਹੀਂ ਪਤਾ ਸੀ ਕਿ ਇਹ ਭਾਣਾ ਵੀ ਵਾਪਰ ਸਕਦਾ ਹੈ (ਦੇਖੋ ਤਸਵੀਰਾਂ)
NEXT STORY