ਸ੍ਰੀ ਮਾਛੀਵਾੜਾ ਸਾਹਿਬ/ਸਮਰਾਲਾ (ਟੱਕਰ/ਗਰਗ)- ਬੀਤੀ ਰਾਤ ਵਾਪਰੇ ਇਕ ਹਾਦਸੇ 'ਚ ਪਿੰਡ ਢੰਡੇ ਦੇ ਸਾਈਫਨ ਨੇੜੇ ਸਰਹੰਦ ਨਹਿਰ ਵਿਚ ਕਾਰ ਡਿੱਗ ਪਈ ਤੇ ਉਸ ਦਾ ਚਾਲਕ ਹਰਜਿੰਦਰ ਸਿੰਘ ਪਾਣੀ ਵਿਚ ਵਹਿ ਗਿਆ। ਮਿਲੀ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਰੋਡ ਦਾ ਵਾਸੀ ਹਰਜਿੰਦਰ ਸਿੰਘ ਜੋ ਕਿ ਟੈਕਸੀ ਚਾਲਕ ਹੈ, ਰਾਤ ਸਰਹੰਦ ਨਹਿਰ ਕਿਨਾਰੇ ਆਪਣੇ ਕਿਸੇ ਰਿਸ਼ਤੇਦਾਰ ਦੇ ਢਾਬੇ ਤੋਂ ਆਪਣੀ ਗੱਡੀ ਟਵੇਰਾ ਲੈ ਕੇ ਲੁਧਿਆਣਾ ਵੱਲ ਚੱਲ ਪਿਆ ਤੇ ਕੁਝ ਹੀ ਕਿਲੋਮੀਟਰ ਦੀ ਦੂਰੀ 'ਤੇ ਜਾ ਕੇ ਪਿੰਡ ਢੰਡੇ ਦੀ ਸਾਈਫਨ ਵਾਲੀ ਪੁਲੀ ਦਾ ਨਿਰਮਾਣ ਹੋ ਰਿਹਾ ਸੀ, ਉਥੇ ਉਹ ਆਪਣਾ ਸੰਤੁਲਨ ਗਵਾ ਬੈਠਾ ਤੇ ਉਸ ਦੀ ਗੱਡੀ ਨਹਿਰ ਵਿਚ ਜਾ ਡਿੱਗੀ।
ਸਵੇਰੇ ਲੋਕਾਂ ਵਲੋਂ ਗੱਡੀ ਦਾ ਜ਼ਿਆਦਾਤਰ ਹਿੱਸਾ ਜੋ ਕਿ ਪਾਣੀ ਵਿਚ ਡੁੱਬਿਆ ਹੋਇਆ ਸੀ, ਦੇਖਿਆ ਤੇ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਗੱਡੀ ਨੂੰ ਕਰੇਨ ਰਾਹੀਂ ਬਾਹਰ ਕੱਢਿਆ ਪਰ ਉਸ ਵਿਚ ਚਾਲਕ ਨਹੀਂ ਸੀ, ਜਦਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਗੱਡੀ ਵਿਚ ਦਸਤਾਵੇਜ਼ਾਂ ਦੇ ਆਧਾਰ 'ਤੇ ਹੀ ਪਤਾ ਲੱਗਾ ਕਿ ਇਸ ਦਾ ਮਾਲਕ ਹਰਜਿੰਦਰ ਸਿੰਘ ਹੈ ਤੇ ਉਹੀ ਇਸ ਨੂੰ ਚਲਾ ਰਿਹਾ ਸੀ। ਪਰਿਵਾਰਕ ਮੈਂਬਰਾਂ ਤੇ ਪੁਲਸ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚ ਵਹਿ ਗਏ ਗੱਡੀ ਦੇ ਚਾਲਕ ਹਰਜਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
ਬੇਰਹਿਮੀ ਨਾਲ ਸੀਨੇ 'ਚ ਮਾਰੇ ਚਾਕੂ, ਮੁੰਡਾ ਮਾਰ ਕੇ ਈ ਸਾਹ ਲਿਆ
NEXT STORY