ਲੁਧਿਆਣਾ-ਇੱਥੋਂ ਦੇ ਢੰਡਾਰੀ ਕਲਾਂ 'ਚ ਸ਼ਨੀਵਾਰ ਨੂੰ ਪੂਜਾ ਨਾਂ ਦੀ ਕੁੜੀ ਨੇ ਆਪਣੀ ਛੋਟੀ ਭੈਣ ਦਾ ਬੇਰਹਿਮੀ ਨਾਲ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਕਿਉਂਕਿ ਉਸ ਦੀ ਛੋਟੀ ਭੈਣ ਆਪਣੇ ਪ੍ਰੇਮੀ ਨਾਲ ਗੱਲ ਕਰ ਰਹੀ ਸੀ ਅਤੇ ਦੋਹਾਂ 'ਚ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਸ਼ਨੀਵਾਰ ਨੂੰ ਆਰਤੀ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਉਸ ਦੀ ਮੌਤ ਸੰਬੰਧੀ ਕਈ ਅਹਿਮ ਖੁਲਾਸੇ ਹੋਏ।
ਦੱਸਿਆ ਜਾਂਦਾ ਹੈ ਕਿ ਆਰਤੀ ਦੀ ਮੌਤ ਫੇਫੜੇ ਅਤੇ ਦਿਲ ਦੇ ਫਟਣ ਅਤੇ ਹੈੱਡ ਇੰਜਰੀ ਕਾਰਨ ਹੋਈ ਹੈ। ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਆਰਤੀ ਦੇ ਸਿਰ ਪਿੱਛੇ ਕੀਤੇ ਚਾਕੂਆਂ ਦੇ ਵਾਰਾਂ ਨਾਲ ਉਸ ਦਾ ਸਿਰ ਪੂਰੀ ਤਰ੍ਹਾਂ ਜ਼ਖਮੀਂ ਹੋ ਗਿਆ ਸੀ ਅਤੇ ਉਸ ਦੇ ਫੇਫੜੇ ਅਤੇ ਦਿਲ ਵੀ ਫਟ ਗਿਆ ਸੀ। ਇਸ ਕਾਰਨ ਉਸ ਦਾ ਬਚਣਾ ਬਹੁਤ ਮੁਸ਼ਕਲ ਸੀ।
ਫਿਲਹਾਲ ਪੁਲਸ ਨੇ ਆਰਤੀ ਦੀ ਵੱਡੀ ਭੈਣ ਪੂਜਾ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਪੂਜਾ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਆਪਣੇ ਪ੍ਰੇਮੀ ਨਾਲ ਭੱਜ ਜਾਵੇਗੀ, ਇਸੇ ਕਾਰਨ ਬਹਿਸਬਾਜ਼ੀ ਤੋਂ ਬਾਅਦ ਗੁੱਸੇ 'ਚ ਆਈ ਪੂਜਾ ਨੇ ਆਪਣੀ ਛੋਟੀ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਮਸ਼ਹੂਰ ਫਿਲਮੀ ਹਸਤੀ ਨੇ ਟਵਿੱਟਰ 'ਤੇ ਕੀਤਾ ਕੁਝ ਅਜਿਹਾ ਕਿ ਦੇਖਦੇ ਹੀ ਰਹਿ ਗਏ ਲੋਕ
NEXT STORY