ਡੇਰਾ ਸੱਚਾ ਸੌਦਾ ਮੁਖੀ ਦੀ ਫਿਲਮ ਐੱਮ. ਐੱਸ. ਜੀ. 'ਤੇ ਕੀਤਾ ਇਤਰਾਜ਼ਯੋਗ ਟਵੀਟ
ਲੁਧਿਆਣਾ(ਮਹੇਸ਼)- ਬਾਲੀਵੁੱਡ ਦੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਰਾਮ ਗੋਪਾਲ ਵਰਮਾ ਵਿਰੁੱਧ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਵਰਮਾ ਨੇ ਹਾਲ ਹੀ ਵਿਚ ਮਾਈਕਰੋ ਬਲੌਗਿੰਗ ਸਾਈਟ ਟਵਿੱਟਰ 'ਤੇ ਡੇਰਾ ਸੱਚਾ ਸਦਾ ਦੇ ਪ੍ਰਮੁੱਖ ਰਾਮ ਰਹੀਮ ਦੀ ਫਿਲਮ ਐੱਮ. ਐੱਸ. ਜੀ. 'ਤੇ ਭੱਦੀ (ਇਤਰਾਜ਼ਯੋਗ) ਟਿੱਪਣੀ ਕੀਤੀ ਸੀ, ਜਿਸ ਨਾਲ ਸੰਤ ਦੇ ਪ੍ਰੇਮੀਆਂ 'ਚ ਭਾਰੀ ਰੋਸ ਪ੍ਰਗਟ ਹੋ ਰਿਹਾ ਸੀ। ਪੁਲਸ ਦੇ ਇਤਿਹਾਸ 'ਚ ਇਹ ਪਹਿਲਾ ਅਜਿਹਾ ਮਾਮਲਾ ਹੈ, ਜਦੋਂ ਟਵਿੱਟਰ ਨੂੰ ਆਧਾਰ ਬਣਾ ਕੇ ਕਿਸੇ ਮਸ਼ਹੂਰ ਫਿਲਮ ਹਸਤੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਰਾਮ ਗੋਪਾਲ ਵਰਮਾ ਇਕ ਮੰਨੇ-ਪ੍ਰਮੰਨੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਹਨ, ਜਿਨ੍ਹਾਂ ਨੇ ਦਰਸ਼ਕਾਂ ਨੂੰ ਕਈ ਸਫਲ ਫਿਲਮਾਂ ਦਿੱਤੀਆਂ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਮ ਗੋਪਾਲ ਵਰਮਾ ਖਿਲਾਫ ਆਈ. ਪੀ. ਸੀ. ਦੀ ਧਾਰਾ 298 ਤੇ ਇਨਫਰਮੇਸ਼ਨ ਟੈਕਨਾਲੋਜੀ ਐਕਟ 66 ਦੇ ਤਹਿਤ ਕੇਸ ਰਜਿਸਟਰਡ ਕੀਤਾ ਹੈ। ਇਸ ਸਬੰਧ ਵਿਚ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਪਿੰਡ ਲੁਹਾਰਾ ਨਿਵਾਸੀ ਜਸਬੀਰ ਸਿੰਘ ਨੇ ਪੁਲਸ ਦੇ ਕੋਲ ਸ਼ਿਕਾਇਤ ਦਿੱਤੀ ਸੀ। ਜਸਬੀਰ ਸਿੰਘ ਨੇ ਜਦੋਂ ਦੋਸ਼ੀ ਰਾਮ ਗੋਪਾਲ ਵਰਮਾ ਦਾ ਟਵੀਟ ਪੜ੍ਹਿਆ ਤਾਂ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰਾ ਧੱਕਾ ਲੱਗਾ। ਉਸ ਵਿਚ ਬੇਹੱਦ ਹੀ ਘਟੀਆ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਅਜਿਹਾ ਟਵੀਟ ਕਰਕੇ ਦੋਸ਼ੀ ਨੇ ਡੇਰਾ ਸੱਚਾ ਸੌਦਾ ਦੇ ਲੱਖਾਂ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਥਾਣਾ ਡਾਬਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਸ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਦਿਨ-ਦਿਹਾੜੇ ਸਕੂਲ ਦੇ ਡਾਇਰੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ
NEXT STORY