ਫਗਵਾੜਾ-ਸ਼ਾਰਪ ਸ਼ੂਟਰ ਅਤੇ ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ਦੇ ਮੁੱਖ ਦੋਸ਼ੀ ਗੁਰਪ੍ਰੀਤ ਸੇਖੋਂ ਨੂੰ ਫਰੀਦਕੋਟ ਪੁਲਸ ਨੇ ਮੰਗਲਵਾਰ ਨੂੰ ਤਰਨਤਾਰਨ ਦੇ ਝੱਬਾਲ ਰੋਡ ਤੋਂ ਗ੍ਰਿਫਤਾਰ ਕਰ ਲਿਆ ਹੈ।
ਗੁਰਪ੍ਰੀਤ ਸੇਖੋਂ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਬਠਿੰਡਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਸੇਖੋਂ ਤਰਨਤਾਰਨ 'ਚ ਛੁਪਿਆ ਹੋਇਆ ਹੈ, ਜਿਸ ਤੋਂ ਬਾਅਦ ਫਰੀਦਕੋਟ ਪੁਲਸ ਨੇ ਇਕ ਸਪੈਸ਼ਲ ਟੀਮ ਬਣਾ ਕੇ ਤਰਨਤਾਰਨ ਭੇਜੀ ਅਤੇ ਛਾਪੇਮਾਰੀ ਦੌਰਾਨ ਸੇਖੋਂ ਨੂੰ ਕਾਬੂ ਕਰ ਲਿਆ। ਜ਼ਿਕਰਯੋਗ ਹੈ ਕਿ 2 ਮਹੀਨੇ ਪਹਿਲਾਂ ਸੁੱਖੇ ਨੂੰ ਪੁਲਸ ਦੀ ਹਿਰਾਸਤ 'ਚ ਗੋਲੀਆਂ ਨਾਲ ਭੁੰਨ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਦਿਲ ਧੱਕ-ਧੱਕ ਕਰਦੈ ਤੇ ਜੀਅ ਡਰਦੈ, ਜਦੋਂ ਘਰੋਂ ਬਾਹਰ ਨਿਕਲਦੇ ਆਂ (ਵੀਡੀਓ)
NEXT STORY