ਸੰਗਰੂਰ-ਇੱਥੋਂ ਦੇ ਚੀਮਾ ਮੰਡੀ ਕਸਬੇ 'ਚ ਲੋਕ ਘਰੋਂ ਨਿਕਲਣ ਲੱਗੇ ਸੌ ਵਾਰ ਸੋਚਦੇ ਹਨ ਅਤੇ ਘਰੋਂ ਨਿਕਲਦੇ ਹੀ ਉਨ੍ਹਾਂ ਦਾ ਦਿਲ ਧੱਕ-ਧੱਕ ਕਰਨ ਲੱਗ ਪੈਂਦਾ ਹੈ। ਅਸਲ 'ਚ ਇਨ੍ਹਾਂ ਲੋਕਾਂ ਨੂੰ ਖੂੰਖਾਰ ਕੁੱਤਿਆਂ ਤੋਂ ਬਹੁਤ ਡਰ ਲੱਗਦਾ ਹੈ।
ਇਨ੍ਹਾਂ ਕੁੱਤਿਆਂ ਨੇ ਕਸਬੇ 'ਚ ਦਹਿਸ਼ਤ ਵਾਲਾ ਮਾਹੌਲ ਬਣਾਇਆ ਹੋਇਆ ਹੈ। ਹਾਲ ਇਹ ਹੈ ਕਿ ਅਵਾਰਾ ਕੁੱਤੇ ਜਿਊਂਦੇ ਵੱਛਿਆਂ ਨੂੰ ਨੋਚ-ਨੋਚ ਕੇ ਖਾ ਰਹੇ ਹਨ। ਇਸ ਤੋਂ ਤੰਗ ਆਏ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਰੋਸ ਜਾਹਰ ਕੀਤਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਅਵਾਰਾ ਕੁੱਤਿਆਂ ਸੰਬੰਧੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਪ੍ਰਸ਼ਾਸਨ ਵਲੋਂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਕੁੱਤਿਆਂ ਤੋਂ ਡਰਦੇ ਮਾਰੇ ਲੋਕ ਆਪਣੇ ਖੇਤਾਂ ਵੱਲ ਵੀ ਇਕੱਲੇ ਨਹੀਂ ਜਾਂਦੇ ਅਤੇ ਘਰੋਂ ਬਾਹਰ ਨਿਕਲਦੇ ਸਮੇਂ ਡਰਨ ਲੱਗੇ ਹਨ।
ਸਵਾਈਨ ਫਲੂ ਕੀ ਹੈ, ਕਿਵੇਂ ਫੈਲਦਾ ਤੇ ਕੀ ਹੈ ਇਸ ਦਾ ਇਲਾਜ (ਵੀਡੀਓ)
NEXT STORY