ਸਾਹਨੇਵਾਲ/ ਕੁਹਾੜਾ (ਜਗਰੂਪ) : ਮੇਹਰਬਾਨ ਪੁਲਸ ਨੇ ਇਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਭਜਾ ਲਿਜਾਣ ਦੇ ਦੋਸ਼ਾਂ ਤਹਿਤ ਇਕ ਨਾਮਾਲੂਮ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਪੁਲਸ 'ਚ ਦਰਜ ਕਰਵਾਏ ਬਿਆਨਾਂ 'ਚ ਨਾਬਾਲਿਗਾ ਦੇ ਪਿਤਾ ਪ੍ਰਭਾਤ ਕੁਮਾਰ ਵਾਸੀ ਮਾਡਲ ਕਲੋਨੀ, ਲੁਧਿਆਣਾ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਕੰਮ 'ਤੇ ਗਏ ਹੋਏ ਸਨ।
ਬੀਤੀ 3 ਮਾਰਚ ਨੂੰ ਦੇਰ ਸ਼ਾਮ 8 ਵਜੇ ਘਰ ਪਹੁੰਚੇ ਤਾਂ ਦੇਖਿਆ ਕਿ ਉਸਦੀ 14 ਸਾਲਾਂ ਲੜਕੀ ਰੰਜਨਾ (ਕਾਪਲਨਿਕ ਨਾਮ) ਘਰ 'ਚ ਨਹੀਂ ਸੀ। ਬਾਅਦ 'ਚ ਆਸ-ਪਾਸ ਪਤਾ ਕਰਨ 'ਤੇ ਸਾਨੂੰ ਪਤਾ ਲੱਗਾ ਕਿ ਉਸਦੀ ਲੜਕੀ ਨੂੰ ਕੋਈ ਅਣਪਛਾਤਾ ਵਿਅਕਤੀ ਵਿਆਹ ਦਾ ਝਾਂਸਾ ਦੇ ਕਥਿਤ ਰੂਪ 'ਚ ਭਜਾ ਲੈ ਗਿਆ ਹੈ। ਜਿਸ 'ਤੇ ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਹੀਂ ਪਤਾ ਸੀ ਘਰ ਜਾਂਦਿਆਂ ਨੂੰ ਰਸਤੇ 'ਚ ਹੀ ਲੈ ਲਵੇਗੀ ਮੌਤ ਕਲਾਵੇ 'ਚ
NEXT STORY