ਬੋਹਾ/ਬੁਢਲਾਡਾ (ਬਾਂਸਲ, ਮਨਚੰਦਾ, ਮਨਜੀਤ)- ਪਿੰਡ ਰਾਮਪੁਰ ਮੰਡੇਰ ਬੋਹਾ ਦੀ ਮੁੱਖ ਸੜਕ 'ਤੇ ਇਕ ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬੁਢਲਾਡਾ ਤੋਂ ਮਜ਼ਦੂਰੀ ਕਰ ਕੇ ਆਪਣੇ ਮੋਟਰਸਾਈਕਲ 'ਤੇ ਜਗਸੀਰ ਸਿੰਘ ਪੁੱਤਰ ਸੰਤਾ ਸਿੰਘ (28), ਅਮਰੀਕ ਸਿੰਘ ਪੁੱਤਰ ਗਗਨ ਸਿੰਘ (38), ਲੱਖਾ ਸਿੰਘ ਪੁੱਤਰ ਦਰਬਾਰਾ ਸਿੰਘ (42) ਪਿੰਡ ਰਾਮਪੁਰ ਮੰਡੇਰ ਨੂੰ ਜਾ ਰਹੇ ਸਨ ਕਿ ਅਚਾਨਕ ਪਿੰਡ ਦੇ ਨਜ਼ਦੀਕ ਸਾਹਮਣਿਓਂ ਤੇਜ਼ ਰਫਤਾਰ ਨਾਲ ਆ ਰਹੀ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਹਾਦਸੇ ਵਿਚ ਜਗਸੀਰ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰੀਕ ਸਿੰਘ ਦੀ ਸਰਕਾਰੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਨ੍ਹਾਂ ਦੇ ਸਾਥੀ ਲੱਖਾ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਕਾਰ ਚਾਲਕ ਅਵਤਾਰ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਹਾਕਮਵਾਲਾ ਵੀ ਜ਼ਖਮੀ ਹੋ ਗਿਆ।
ਬੋਹਾ ਪੁਲਸ ਨੇ ਕਾਰ ਡਰਾਈਵਰ ਅਵਤਾਰ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ। ਏ. ਐੱਸ. ਆਈ. ਗੁਰਜੰਟ ਸਿੰਘ ਨੇ ਦੱਸਿਆ ਕਿ ਕਾਰ ਡਰਾਈਵਰ ਅਵਤਾਰ ਸਿੰਘ ਮਾਨਸਾ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਪੁਲਸ ਦੀ ਨਿਗਰਾਨੀ 'ਚ ਹੈ।
ਰੁਕ-ਰੁਕ ਕੇ ਹੋ ਰਹੀ ਬਰਸਾਤ ਨਾਲ ਕਣਕ ਦੀ ਫਸਲ 'ਤੇ ਕੀਟਾਂ ਦਾ ਹਮਲਾ
NEXT STORY