ਮੁੰਬਈ- ਬਾਲੀਵੁੱਡ ਅਭਿਨੇਤਾ ਆਦਿੱਤਿਆ ਪੰਚੋਲੀ ਨੂੰ ਸ਼ਰਾਬ ਪੀ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਅੱਜ ਸਵੇਰੇ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਪੰਚੋਲੀ 'ਤੇ ਫਾਈਵ ਸਟਾਰ ਹੋਟਲ ਦੇ ਪੱਬ 'ਚ ਕੁੱਟਮਾਰ ਤੇ ਤੋੜ-ਫੋੜ ਕਰਨ ਦਾ ਦੋਸ਼ ਹੈ। ਦੋਸ਼ਾਂ ਮੁਤਾਬਕ ਆਦਿੱਤਿਆ ਪੰਚੋਲੀ ਜੁਹੂ ਦੇ ਹੋਟਲ ਸੀ ਪ੍ਰਿਸੈਂਸ ਦੇ ਪੱਬ 'ਚ ਸ਼ਨੀਵਾਰ ਰਾਤ 12 ਤੋਂ 1 ਵਜੇ ਪਹੁੰਚੇ। ਪੱਬ 'ਚ ਡੀ. ਜੇ. ਇੰਗਲਿਸ਼ ਗੀਤ ਵਜਾ ਰਿਹਾ ਸੀ।
ਪੰਚੋਲੀ ਨੇ ਹਿੰਦੀ ਗੀਤ ਵਜਾਉਣ ਦੀ ਮੰਗ ਕੀਤੀ। ਮੰਗ ਨਾ ਮੰਨੇ ਜਾਣ 'ਤੇ ਡੀ. ਜੇ. ਦੇ ਫਲੋਰ 'ਤੇ ਤੋੜ-ਫੋੜ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਾਊਂਸਰ ਪੰਚੋਲੀ ਨੂੰ ਕਾਬੂ ਕਰਕੇ ਪੁਲਸ ਨੂੰ ਸੂਚਨਾ ਦੇ ਦਿੱਤੀ ਤੇ ਮੌਕੇ 'ਤੇ ਪਹੁੰਚੀ ਪੁਲਸ ਪੰਚੋਲੀ ਨੂੰ ਗ੍ਰਿਫਤਾਰ ਕਰਕੇ ਸਾਂਤਾ ਕਰੂਜ਼ ਥਾਣੇ ਲੈ ਆਈ। ਪੱਬ 'ਚ ਝਗੜਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਫਿਲਮ ਅਭਿਨੇਤਾ ਆਦਿੱਤਿਆ ਪੰਚੋਲੀ ਨੂੰ ਮੁੰਬਈ ਦੇ ਇਕ ਅਧਿਕਾਰੀ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।
ਸੋਫੀਆ ਨੇ ਮੁੜ ਕੀਤੀ ਆਪਣੀ ਬੇਹੱਦ ਬੋਲਡ ਵੀਡੀਓ ਪੋਸਟ (ਦੇਖੋ ਤਸਵੀਰਾਂ)
NEXT STORY