ਲੰਡਨ- ਕੈਟੀ ਪ੍ਰਾਈਸ ਨੇ ਇਹ ਖੁਲਾਸਾ ਕੀਤਾ ਹੈ ਕਿ ਉਸ ਨੇ ਆਪਣੇ ਪਤੀ ਕੀਰੇਨ ਹੇਲਰ ਅਤੇ ਆਪਣੀ ਇਕ ਸਹੇਲੀ ਨੂੰ ਲਗਭਗ 10 ਮਿੰਟ ਤਕ ਬੀਚ 'ਤੇ ਸੈਕਸ ਕਰਦੇ ਦੇਖਿਆ ਸੀ। ਖਬਰਾਂ ਮੁਤਾਬਕ ਇੰਗਲਿਸ਼ ਟੀ. ਵੀ. ਪਰਸਨੈਲਿਟੀ ਕੈਟੀ ਨੇ ਦੱਸਿਆ ਕਿ ਉਹ ਆਪਣੇ ਬਾਡੀਬਿਲਡਰ ਪਤੀ ਤੇ ਆਪਣੀ ਸਹੇਲੀ ਨੂੰ ਲੱਭ ਰਹੀ ਸੀ। ਜਦੋਂ ਉਹ ਉਨ੍ਹਾਂ ਨੂੰ ਲੱਭ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਬੀਚ 'ਤੇ ਉਹ ਦੋਵੇਂ ਸੈਕਸ ਕਰ ਰਹੇ ਸਨ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਸ ਨੇ ਇਹ ਸਭ ਕਰਦੇ ਆਪਣੇ ਪਤੀ ਨੂੰ ਦੇਖਿਆ ਤਾਂ ਉਸ ਦੌਰਾਨ ਉਹ ਗਰਭਵਤੀ ਸੀ। ਕੈਟੀ ਅਜੇ ਵੀ ਆਪਣੇ ਪਤੀ 'ਤੇ ਭਰੋਸੇ ਨੂੰ ਲੈ ਕੇ ਮੁਸ਼ਕਿਲ ਵਿਚ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਕਈ ਵਾਰ ਉਸ ਨੂੰ ਅਜਿਹਾ ਲੱਗਦਾ ਹੈ ਕਿ ਉਸ ਦਾ ਪਤੀ ਹੋਰਨਾਂ ਮਹਿਲਾਵਾਂ ਨਾਲ ਵੀ ਅਜਿਹਾ ਕਰਦਾ ਹੋਵੇਗਾ, ਜਿਸ ਕਾਰਨ ਉਹ ਪ੍ਰੇਸ਼ਾਨ ਹੈ।
ਕੁੱਟਮਾਰ ਦੇ ਦੋਸ਼ 'ਚ ਗ੍ਰਿਫਤਾਰ ਹੋਏ ਆਦਿੱਤਿਆ ਪੰਚੋਲੀ ਹੋਏ ਰਿਹਾਅ
NEXT STORY