ਮੁੰਬਈ- ਸ਼ਾਹਿਦ ਕਪੂਰ ਦੀ ਅਗਲੀ ਫਿਲਮ ਉੜਤਾ ਪੰਜਾਬ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਸ਼ਾਹਿਦ ਦੀ ਨਜ਼ਰ ਵਿਚ ਇਹ ਉਸ ਦੇ ਕਰੀਅਰ ਦੀ ਹੁਣ ਤਕ ਦੀ ਸਭ ਤੋਂ ਮੁਸ਼ਕਿਲ ਫਿਲਮ ਹੈ। ਫਿਲਮ ਦੇ ਨਿਰਦੇਸ਼ਕ ਅਭਿਸ਼ੇਕ ਚੌਬੇ ਹਨ। ਸ਼ਾਹਿਦ ਨੇ ਸ਼ਨੀਵਾਰ ਨੂੰ ਟਵਿਟਰ 'ਤੇ ਲਿਖਿਆ ਕਿ ਉੜਤਾ ਪੰਜਾਬ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਹ ਇਕ ਖਾਸ ਫਿਲਮ ਹੈ। ਇਹ ਇਕ ਮੁਸ਼ਕਿਲ ਫਿਲਮ ਹੈ। ਸਾਨੂੰ ਪਿਆਰ ਦੀ ਜ਼ਰੂਰਤ ਹੈ।
ਫਿਲਮ 'ਚ ਆਲੀਆ ਭੱਟ, ਕਰੀਨਾ ਕਪੂਰ ਤੇ ਦਿਲਜੀਤ ਦੁਸਾਂਝ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸ਼ਾਹਿਦ ਨੇ ਪਹਿਲਾਂ ਵੀ ਕਿਹਾ ਸੀ ਕਿ ਉੜਤਾ ਪੰਜਾਬ ਵਿਚ ਉਸ ਦੀ ਭੂਮਿਕਾ ਹੁਣ ਤਕ ਦੇ ਕਰੀਅਰ ਦੀ ਸਭ ਤੋਂ ਮੁਸ਼ਕਿਲ ਭੂਮਿਕਾ ਹੈ। ਉਨ੍ਹਾਂ ਨੇ ਲਿਖਿਆ ਸੀ ਕਿ ਇਹ ਹੁਣ ਦੀ ਸਭ ਤੋਂ ਮੁਸ਼ਕਿਲ ਭਰੀ ਫਿਲਮ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਇਸ ਨੂੰ ਕਿੰਨੇ ਠੀਕ ਢੰਗ ਨਾਲ ਨਿਭਾਅ ਸਕਣਗੇ।
Shocking : ਆਪਣੇ ਪਤੀ ਤੇ ਸਹੇਲੀ ਨੂੰ ਇਸ ਹਸੀਨਾ ਨੇ ਸ਼ਰਮਨਾਕ ਹਰਕਤ ਕਰਦਿਆਂ ਰੰਗੇ ਹੱਥੀਂ ਫੜਿਆ (ਦੇਖੋ ਤਸਵੀਰਾਂ)
NEXT STORY