ਕੋਲਕਾਤਾ- ਆਪਣੀ ਆਉਣ ਵਾਲੀ ਫਿਲਮ ਡਿਟੈਕਟਿਵ ਬਿਓਮਕੇਸ਼ ਬਕਸ਼ੀ 'ਚ ਮਰਦਾਂ ਨੂੰ ਮੁੱਖ ਭੂਮਿਕਾਵਾਂ ਦੇਣ ਵਾਲੇ ਫਿਲਮਕਾਰ ਦਿਬਾਕਰ ਬੈਨਰਜੀ ਹੁਣ ਮਹਿਲਾ ਕੇਂਦਰਿਤ ਫਿਲਮਾਂ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਮਹਿਲਾ ਕੇਂਦਰਿਤ ਫਿਲਮ ਬਣਾਉਣ ਦੀ ਸੰਭਾਵਨਾ ਸਬੰਧੀ ਪੁੱਛੇ ਜਾਣ 'ਤੇ ਦਿਬਾਕਰ ਨੇ ਇਤੇ ਦੱਸਿਆ ਕਿ ਯਕੀਨੀ ਤੌਰ 'ਤੇ ਉਹ ਅਜਿਹਾ ਕਰਨਾ ਚਾਹੁੰਦੇ ਹਨ। ਮਰਦਾਂ ਨਾਲ ਹੁਣ ਤਕ ਬਹੁਤ ਸਮਾਂ ਬਤੀਤ ਕਰ ਲਿਆ। ਬਹੁਤ ਸਾਰੇ ਵਿਚਾਰ ਹਨ ਪਰ ਫਿਲਹਾਲ ਉਨ੍ਹਾਂ ਸਬੰਧੀ ਦੱਸਣ ਲਈ ਤਿਆਰ ਨਹੀਂ ਹਾਂ।
ਉਹ ਫਿਲਹਾਲ ਡਿਟੈਕਟਿਵ ਬਿਓਮਕੇਸ਼ ਬਕਸ਼ੀ ਦਾ ਪ੍ਰਚਾਰ ਖਤਮ ਕਰਨ ਵਿਚ ਲੱਗੇ ਹਨ। ਤਿੰਨ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ ਵਿਚ ਹਨ। ਇਹ ਬੰਗਲਾ ਲੇਖਕ ਸ਼ਰਦਿੰਦੂ ਬੰਧੋਪਾਧਿਆ ਦੀ ਕਲਪਨਾ ਦੀ ਉਪਜ ਇਕ ਕਾਲਪਨਿਕ ਜਾਸੂਸ ਬਿਓਮਕੇਸ਼ ਬਕਸ਼ੀ 'ਤੇ ਆਧਾਰਿਤ ਹੈ।
ਸ਼ਾਹਿਦ ਦੀ 'ਉੜਤਾ ਪੰਜਾਬ' ਦੀ ਸ਼ੂਟਿੰਗ ਹੋਈ ਸ਼ੁਰੂ
NEXT STORY