ਲੁਧਿਆਣਾ (ਮੁੱਲਾਂਪੁਰੀ) - ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਅੱਜ ਲੁਧਿਆਣੇ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਆਲ ਇੰਡੀਆ ਕਾਂਗਰਸ ਕਮੇਟੀ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਜਾਂ ਪ੍ਰਿਯੰਕਾ ਬਾਰੇ ਗੰਭੀਰਤਾ ਨਾਲ ਸੋਚਣ ਲੱਗੀ ਹੈ। ਇਹ ਸੁਝਾਅ ਮੈਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਮਾਣਯੋਗ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਤਾ ਸੀ ਪਰ ਉਸ ਵੇਲੇ ਮੇਰੇ ਬਿਆਨ 'ਤੇ ਕਾਫੀ ਕਿੰਤੂ-ਪਰੰਤੂ ਅਤੇ ਮੇਰੇ ਖਿਲਾਫ ਕਾਫੀ ਹੰਗਾਮਾ ਖੜ੍ਹਾ ਹੋਇਆ।
ਉਨ੍ਹਾਂ ਕਿਹਾ ਕਿ ਇਹ ਗੱਲ ਰਿਕਾਰਡ ਹੈ ਕਿ ਉਨ੍ਹਾਂ ਨੇ ਬਿਆਨ ਦੇਣ ਮੌਕੇ ਇਹ ਕਿਹਾ ਸੀ ਕਿ ਕਾਂਗਰਸ ਨੂੰ ਮੁੜ ਰਾਜ ਸੱਤਾ ਦੀਆਂ ਲੀਹਾਂ 'ਤੇ ਲਿਆਉਣ ਲਈ ਰਾਹੁਲ ਗਾਂਧੀ ਜਾਂ ਕਿਸੇ ਹੋਰ ਵੱਡੇ ਕੱਦ ਦੇ ਨੇਤਾ ਨੂੰ ਨਾਲ ਲੈ ਕੇ ਕਾਂਗਰਸ 'ਚ ਨਵੀਂ ਰੂਹ ਫੂਕੀ ਜਾਵੇ ਪਰ ਹੁਣ ਜੋ ਕਾਂਗਰਸ ਪਾਰਟੀ ਵਿਚ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦੀਆਂ ਕਨਸੋਆਂ ਜਨਮ ਲੈ ਰਹੀਆਂ ਹਨ ਅਤੇ ਵੱਡੇ ਬਦਲਾਅ ਦੇ ਸੰਕੇਤ ਮਿਲ ਰਹੇ ਹਨ, ਇਹੀ ਗੱਲ ਉਨ੍ਹਾਂ ਉਸ ਵੇਲੇ ਆਖੀ ਸੀ ਪਰ ਕਾਂਗਰਸ ਉਸ 'ਤੇ ਹੁਣ ਅਮਲ ਕਰਨ ਲੱਗੀ, ਚੰਗੀ ਗੱਲ ਹੈ।
ਘਰ ਵਾਪਸੀ ਬਾਰੇ ਪੁੱਛੇ ਸਵਾਲ 'ਤੇ ਸ. ਬਰਾੜ ਨੇ ਕਿਹਾ ਕਿ ਇਸ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ, ਉਨ੍ਹਾਂ ਨੇ ਪਾਰਟੀ 'ਚੋਂ ਅਸਤੀਫਾ ਦੇ ਦਿੱਤਾ ਹੈ ਅਤੇ ਅਜੇ ਉਹ ਸਾਰੇ ਪਹਿਲੂਆਂ 'ਤੇ ਨਜ਼ਰ ਰੱਖ ਕੇ ਆਪਣੇ ਸਾਥੀਆਂ ਨਾਲ ਚੱਲ ਰਹੇ ਹਨ। ਨਵੀਂ ਪਾਰਟੀ ਬਣਾਉਣ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਬਣਾਉਣ ਦਾ ਅਜੇ ਕੋਈ ਇਰਾਦਾ ਨਹੀਂ ਹੈ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਇਕ ਰਾਜਨੀਤਕ ਵਿਅਕਤੀ ਨੂੰ ਪਾਰਟੀ ਜਾਂ ਪਲੇਟਫਾਰਮ ਦੀ ਲੋੜ ਹੁੰਦੀ ਹੈ। ਇਸ ਬਾਰੇ ਉਹ ਕਿਹੜਾ ਪਲੇਟਫਾਰਮ ਜਾਂ ਪਾਰਟੀ ਵੱਲ ਰੁੱਖ ਕਰਦੇ ਹਨ ਕਿਹਾ ਨਹੀਂ ਜਾ ਸਕਦਾ।
ਦਿਨ-ਦਿਹਾੜੇ ਸ਼ਰੇਆਮ ਚੁੱਕ ਕੇ ਲੈ ਗਏ ਕਾਂਗਰਸੀ ਆਗੂ, ਦਹਿਸ਼ਤ ਦਾ ਮਾਹੌਲ (ਵੀਡੀਓ)
NEXT STORY