ਬਰਨਾਲਾ- ਬਰਨਾਲਾ ਦੇ ਹੰਢਾਇਆ ਚੋਂਕ 'ਚ 2 ਗੱਡੀਆਂ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਸੰਬੰਧੀ ਏ.ਐਸ.ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਇਕ ਗੱਡੀ ਵਾਲੇ ਨੂੰ ਅਚਾਨਕ ਨੀਂਦ ਆ ਗਈ ਸੀ, ਜਿਸ ਕਾਰਨ ਉਸ ਦੀ ਗਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਾਹਮਣੇ ਤੋਂ ਆ ਰਹੀ ਗਡੀ ਨਾਲ ਟਕਰਾ ਗਈ ।
ਆਏ ਦਿਨ ਸੜਕ ਹਾਦਸੇ ਵੱਧ ਰਹੇ ਹਨ, ਇੱਥੇ ਲੋਕਾਂ ਨੁੰ ਲੋੜ ਹੈ ਕਿ ਉਹ ਵਾਹਨ ਚਲਾਉਦੇਂ ਸਮੇਂ ਪੂਰੇ ਸੁਚੇਤ ਹੋਣ ਅਤੇ ਨਾ ਨਸ਼ੇ ਦੀ ਵਰਤੋਂ ਕਰਨ। ਕਿਉਂਕਿ ਵਾਹਨ ਚਾਲਕ ਦੀ ਇਕ ਗਲਤੀ ਕਈ ਕੀਮਤੀ ਜ਼ਿੰਦਗੀਆਂ ਨੁੰ ਤਬਾਹ ਕਰਦੀ ਹੈ।
ਇੰਨੇ ਸ਼ਾਤਰ ਨਿਕਲੇ ਚੋਰ ਕਿ ਏਟੀਐੱਮ ਮਸ਼ੀਨ ਹੀ ਪੁੱਟ ਕੇ ਲੈ ਗਏ (ਵੀਡੀਓ)
NEXT STORY