ਪਟਿਆਲਾ-ਪਟਿਆਲਾ ਦੇ ਨਾਭਾ 'ਚ ਲੁਟੇਰਿਆਂ ਨੇ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਇਕ ਵਾਰ ਫਿਰ ਨਿਸ਼ਾਨ ਲਗਾ ਦਿੱਤਾ ਹੈ। ਅਸਲ 'ਚ ਚੋਰ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ 'ਚੋਂ ਸਟੇਟ ਬੈਂਕ ਆਫ ਪਟਿਆਲਾ ਦੇ ਏ. ਟੀ. ਐੱਮ. ਮਸ਼ੀਨ ਹੀ ਪੁੱਟ ਕੇ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਏ. ਟੀ. ਐੱਮ. ਮਸ਼ੀਨ 'ਚ ਕਰੀਬ 23 ਲੱਖ ਦੀ ਰਕਮ ਸੀ।
ਚੋਰ ਇੰਨੇ ਸ਼ਾਤਰ ਸਨ ਕਿ ਸੀਸੀਟੀਵੀ ਕੈਮਰੇ ਵੀ ਤੋੜ ਕੇ ਆਪਣੇ ਨਾਲ ਲੈ ਗਏ। ਇਸੇ ਏ. ਟੀ. ਐੱਮ. 'ਚ ਪਹਿਲਾਂ ਵੀ ਲੁੱਟ ਹੋ ਚੁੱਕੀ ਹੈ। ਪਿਛਲੇ ਸਾਲ ਇਸੇ ਏ. ਟੀ. ਐੱਮ. 'ਚੋਂ ਚੋਰਾਂ ਨੇ ਕਰੀਬ 37 ਲੱਖ ਰੁਪਏ ਲੁੱਟੇ ਸਨ ਅਤੇ ਗਾਰਡ ਦਾ ਕਤਲ ਵੀ ਕਰ ਦਿੱਤਾ ਸੀ। ਪਹਿਲਾਂ ਵਾਲੇ ਲੁਟੇਰਿਆਂ ਦਾ ਤਾਂ ਅਜੇ ਕੋਈ ਸੁਰਾਗ ਹੱਥ ਨਹੀਂ ਲੱਗਿਆ ਪਰ ਇਕ ਵਾਰ ਫਿਰ ਏ. ਟੀ. ਐੱਮ. 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਨੇ ਪੁਲਸ ਦੇ ਕੰਮ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
...ਤਾਂ ਏਮਜ਼ ਨੂੰ ਲੈ ਕੇ ਦੋ ਕੇਂਦਰੀ ਮੰਤਰੀ ਆਪਸ 'ਚ ਭਿੜ ਗਏ!
NEXT STORY