ਬਲੀਆ- ਉਤਰ ਪ੍ਰਦੇਸ਼ 'ਚ ਬਲੀਆ ਦੇ ਫੇਫਨਾ ਖੇਤਰ 'ਚ ਇਕ ਨਾਬਾਲਗ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਅਨੁਸਾਰ ਪਿਹਰੀਆ ਪਿੰਡ ਵਾਸੀ 17 ਸਾਲਾ ਇਕ ਨਾਬਾਲਗ ਕਲ ਸ਼ਾਮ ਟਾਇਲਟ ਲਈ ਗਈ ਸੀ। ਇਸ ਦੌਰਾਨ ਪਿੰਡ ਦੇ ਹੀ ਚਾਰ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਬਲਾਤਕਾਰ ਕੀਤਾ।
ਪਰਿਵਾਰ ਵਾਲਿਆਂ ਨੇ ਚਾਰ ਲੋਕਾਂ ਖਿਲਾਫ ਨਾਮਜ਼ਦ ਰਿਪੋਰਟ ਦਰਜ ਕਰਾਈ ਹੈ। ਨਾਬਾਲਗ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਸ਼ਮੀਰ 'ਚ ਸਵਾਈਨ ਫਲੂ ਨਾਲ 11 ਦੀ ਮੌਤ, 10 ਹੋਰ ਪਾਜੀਟਿਵ ਮਾਮਲੇ
NEXT STORY