ਸ਼੍ਰੀਨਗਰ- ਕਸ਼ਮੀਰ 'ਚ ਸਵਾਈਨ ਦੇ 10 ਹੋਰ ਪਾਜੀਟਿਵ ਮਾਮਲਿਆਂ ਦਾ ਪਤਾ ਲੱਗਣ ਦੇ ਨਾਲ ਹੀ ਘਾਟੀ 'ਚ ਇਸ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 368 ਹੋ ਗਈ ਹੈ। ਸਵਾਈਨ ਫਲੂ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐੱਸ. ਕੇ. ਆਯੂਵਿਗਿਆਨ ਸੰਸਥਾ ਹੀ ਇਕਮਾਤਰ ਅਜਿਹਾ ਹਸਪਤਾਲ ਹੈ, ਜਿੱਥੇ ਸਵਾਈਨ ਫਲੂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੰਸਥਾ ਦਾ ਮਹਿਲਾ ਬੁਲਾਰਾ ਕੁਲਸੂਮ ਬਟ ਨੇ ਕਿਹਾ ਕਿ ਸੋਮਵਾਰ ਨੂੰ ਹਸਪਤਾਲ ਦੇ ਰੋਗੀ ਵਿਭਾਗ (ਓ. ਪੀ. ਡੀ.) 'ਚ 65 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ 7 ਮਰੀਜਾਂ ਦੇ ਨਮੂਨੇ ਲਏ ਗਏ। ਪਿਛਲੇ 5 ਦਿਨਾਂ ਦੌਰਾਨ ਓ. ਪੀ. ਡੀ. 'ਚ ਮਰੀਜ਼ਾਂ ਦੀ ਗਿਣਤੀ 'ਚ ਕਮੀ ਦੇਖਣ ਨੂੰ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ 12 ਮਰੀਜ਼ਾਂ ਨੂੰ ਵੱਖਰੇ ਵਾਰਡ 'ਚ ਭਰਤੀ ਕਰਵਾਇਆ ਗਿਆ ਹੈ।
ਪੇਪਰ ਹੱਲ ਕਰਦੇ ਹੋਏ ਜ਼ਿੰਦਗੀ ਦੀ ਪ੍ਰੀਖਿਆ 'ਚੋਂ ਫੇਲ ਹੋ ਗਈ ਵਿਦਿਆਰਥਣ
NEXT STORY