ਨਵੀਂ ਦਿੱਲੀ- ਪੰਜਾਬ ਦੇ ਖੇਤੀ ਮੰਤਰੀ ਤੋਤਾ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਇਸ ਬੇਮੌਸਮੀ ਵਰਖਾ ਅਤੇ ਗੜੇਮਾਰੀ ਨੇ ਸੂਬੇ 'ਚ ਲਗਭਗ 3,000 ਕਰੋੜ ਰੁਪਏ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ। ਫਸਲ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬਿਆਂ ਦੇ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਹਿਲੇ ਹੀ ਕੇਂਦਰ ਨਾਲ ਸੰਪਰਕ ਕੀਤਾ ਹੈ।
ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੇਂਦਰ ਅਤੇ ਸੂਬਾ ਏਜੰਸੀਆਂ ਸੂਬੇ 'ਚ 15,000 ਕਰੋੜ ਰੁਪਏ ਦੇ ਮੁੱਲ ਦੀ ਕਣਕ ਖਰੀਦਦੀਆਂ ਹਨ। ਲਗਭਗ 15 ਤੋਂ 20 ਫੀਸਦੀ ਕਣਕ ਨੂੰ ਨੁਕਸਾਨ ਹੋਇਆ ਹੈ। ਇਸ ਨਾਲ ਲਗਭਗ 3,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਨਾ ਹੀ ਨਹੀਂ ਸੂਬੇ 'ਚ 50 ਫੀਸਦੀ ਆਲੂ ਦੀ ਫਸਲ ਵੀ ਪ੍ਰਭਾਵਿਤ ਹੋਈ ਹੈ ਅਤੇ ਮੁੱਲ ਸੰਦਰਭ ਵਿਚ ਉਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਤਵਾਰ ਨੂੰ ਪ੍ਰਭਾਵਿਤ ਕਿਸਾਨਾਂ ਨੂੰ 10,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ। ਬਾਦਲ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਅਚਾਨਕ ਹੋਈ ਵਰਖਾ ਨਾਲ ਕਿਸਾਨਾਂ ਨੂੰ ਹੋਏ ਨੁਕਸਾਨ ਦੇ ਬਾਰੇ ਜਾਣਕਾਰੀ ਦਿੱਤੀ। ਦੇਸ਼ 'ਚ 2014-15 ਦੇ ਦੌਰਾਨ 9.57 ਕਰੋੜ ਟਨ ਕਣਕ ਉਤਪਾਦਨ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਸ ਤੋਂ ਪਿਛਲੇ ਸਾਲ ਇਹ 9.58 ਟਨ ਰਿਹਾ ਸੀ। ਪੰਜਾਬ 'ਚ ਆਮ ਤੌਰ 'ਤੇ 1.50 ਤੋਂ 1.60 ਕਰੋੜ ਟਨ ਕਣਕ ਪੈਦਾ ਹੁੰਦੀ ਹੈ। ਅਪ੍ਰੈਲ ਦੇ ਬਾਅਦ ਫਸਲ ਕਟਾਈ ਦੇ ਲਈ ਤਿਆਰ ਹੋਵੇਗੀ।
ਔਖੇ ਸਮੇਂ 'ਚ ਤੁਹਾਡਾ ਸਾਥ ਦੇਵੇਗਾ ਇਹ ਐਪ
NEXT STORY