ਨਵੀਂ ਦਿੱਲੀ- ਅਕਸਰ ਖਾਸ ਮੌਕਿਆਂ 'ਤੇ ਫੋਨ ਦਾ ਸਿਗਨਲ ਦਗਾ ਦੇ ਜਾਂਦਾ ਹੈ ਕਦੇ ਰੈਸਤਰਾਂ 'ਚ ਸਿਨੇਮਾ ਹਾਲ 'ਚ, ਕਦੇ-ਕਦੇ ਤਾਂ ਘਰ 'ਚ ਵੀ ਇਸ ਤਰ੍ਹਾਂ ਹੋ ਜਾਂਦਾ ਹੈ। ਤੁਸੀਂ ਜ਼ਰੂਰੀ ਕਾਲ ਜਾਂ ਮੈਸੇਜ ਦਾ ਇੰਤਜ਼ਾਰ ਕਰਦੇ ਰਹਿ ਜਾਂਦੇ ਹੋ ਤੇ ਨੈਟਵਰਕ ਆਉਣ ਦਾ ਨਾਮ ਹੀ ਨਹੀਂ ਲੈਂਦਾ। ਹੁਣ ਇਸ ਦਾ ਵੀ ਰਸਤਾ ਨਿਕਲ ਗਿਆ ਹੈ। ਜੇਕਰ ਤੁਸੀਂ ਵਾਈ-ਫਾਈ ਜ਼ੋਨ 'ਚ ਹੋ ਤਾਂ ਬਿਨਾਂ ਨੈਟਵਰਕ ਦੇ ਵੀ ਕਾਲ ਅਤੇ ਮੈਸੇਜ ਆਉਂਦੇ ਰਹਿਣਗੇ।
ਹੈਰਾਨ ਹੋ ਗਏ ਨਾ ਪਰ ਤੁਸੀਂ ਇਸ ਗੱਲ 'ਤੇ ਯਕੀਨ ਕਰ ਸਕਦੇ ਹੋ। ਦਰਅਸਲ ਇਹ ਕੋਈ ਰਾਕੇਟ ਸਾਇੰਸ ਨਹੀਂ ਸਗੋਂ ਇਕ ਐਪ ਦਾ ਕਮਾਲ ਹੈ। ਲਿਬਨ ਨਾਮ ਦੀ ਐਪ ਮੇਕਰ ਕੰਪਨੀ ਨੇ 'ਰੀਚ ਮੀ' ਐਪ ਡਿਵੈਲਪ ਕੀਤਾ ਹੈ ਜੋ ਨੈਟਵਰਕ ਨਾ ਹੋਣ 'ਤੇ ਵੀ ਤੁਹਾਡੀ ਗੱਲਾਂ ਨੂੰ ਨਹੀਂ ਰੁਕਣ ਦੇਵੇਗਾ। ਹਾਲ ਹੀ 'ਚ ਲਾਂਚ ਕੀਤੇ ਗਏ ਇਸ ਐਪ ਦੇ ਪਿਛੇ ਵੀ.ਓ.ਆਈ.ਪੀ. ਸਰਵਿਸ ਦਾ ਕਮਾਲ ਹੈ। ਇਸ ਐਪ ਦੀ ਇਕ ਹੋਰ ਉਮਦਾ ਖਾਸੀਅਤ ਹੈ। ਜੇਕਰ ਤੁਸੀਂ ਕਾਲ ਰਿਸੀਵ ਕਰਨ ਦੇ ਮੂਡ 'ਚ ਨਹੀਂ ਹੋ ਤਾਂ ਉਸ ਨੂੰ ਵਾਇਸ ਮੇਲ 'ਤੇ ਵੀ ਟਰਾਂਸਫਰ ਕਰ ਸਕਦੇ ਹੋ। ਲਿਬਨ ਦੇ ਸੀ.ਈ.ਓ. ਨੇ ਐਪ ਦੇ ਬਾਰੇ 'ਚ ਦੱਸਿਆ ਕਿ ਜੇਕਰ ਕਿਸੀ ਦੇਸ਼ 'ਚ ਇਹ ਸਰਵਿਸ ਦਿੱਤੀ ਗਈ ਹੈ ਤਾਂ ਲਿਬਨ ਐਪ ਕਿਸੀ ਵੀ ਨੈਟਵਰਕ 'ਤੇ ਕੰਮ ਕਰੇਗਾ।
ਲਿਬਨ ਸਭ ਤੋਂ ਪਹਿਲਾਂ ਐਂਡਰਾਇਡ 'ਤੇ ੱਮਿਲੇਗਾ ਅਤੇ ਆਈਫੋਨ ਦੇ ਲਈ ਇਸ ਨੂੰ ਤਿਆਰ ਕਰਨ ਦਾ ਕੰਮ ਆਖਰੀ ਪੜਾਅ 'ਚ ਚੱਲ ਰਿਹਾ ਹੈ। ਦੱਸ ਦਈਏ ਕਿ ਲਿਬਨ ਐਪ ਆਈ.ਓ.ਐਸ. ਅਤੇ ਐਂਡਰਾਇਡ 'ਤੇ ਵਾਇਸ ਕਾਲ ਅਤੇ ਇੰਸਟੈਂਟ ਮੈਸੇਜਿੰਗ ਸਰਵਿਸ ਦੇ ਨਾਲ 100 ਦੇਸ਼ਾਂ 'ਚ ਪਹਿਲਾਂ ਹੀ ਮੌਜੂਦ ਹੈ। ਹੁਣ 'ਰੀਚ ਮੀ' ਫੀਚਰ ਦੇ ਨਾਲ ਇਸ ਐਪ ਦਾ ਅਪਡੇਟ ਮਾਰਚ ਅੰਤ ਤਕ ਇਟਲੀ 'ਚ ਮਿਲੇਗਾ। ਇਸ ਦੇ ਬਾਅਦ ਹੌਲੀ-ਹੌਲੀ ਇਸ ਨੂੰ ਬਾਕੀ ਦੇਸ਼ਾਂ 'ਤ ਵੀ ਲਾਂਚ ਕੀਤਾ ਜਾਵੇਗਾ।
ਪੀ.ਸੀ. ਜਵੈਲਰਸ ਨੇ ਬਲਿਊ ਨਾਈਲ ਦੇ ਨਾਲ ਸਾਂਝੇਦਾਰੀ ਕੀਤੀ
NEXT STORY