ਨਵੀਂ ਦਿੱਲੀ- ਟਾਟਾ ਮੋਟਰਸ ਦੇ ਆਨਰਸ਼ਿਪ ਵਾਲੀ ਜੈਗੁਆਰ ਲੈਂਡ ਰੋਵਰ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਆਸਟ੍ਰਿਆ 'ਚ ਬਣਾਉਣ ਦੀ ਤਿਆਰੀ ਕਰ ਰਹੀ ਹੈ। ਲਗਜ਼ਰੀ ਕਾਰ ਕੰਪਨੀ ਦੀ ਕੰਪਨੀ ਦਾ ਜੈਗੁਆਰ ਬ੍ਰਾਂਡ ਅਗਲੇ ਸਾਲ ਇਸ ਕਾਰ ਦੀ ਪ੍ਰੋਡਕਸ਼ਨ ਸ਼ੁਰੂ ਕਰ ਸਕਦੀ ਹੈ। ਇਲੈਕਟ੍ਰਿਕ ਕਾਰ ਦੇ ਖੇਤਰ 'ਚ ਜੇ.ਐਲ.ਆਰ. ਦੇ ਦਸਤਕ ਦੇਣ ਨਾਲ ਪਹਿਲਾਂ ਕੰਪਨੀ ਨੇ ਹਾਲ ਹੀ 'ਚ ਆਪਣੀ ਨਵੀਂ ਕਾਰ ਐਕਸ.ਈ. 'ਬੇਬੀ ਜੈਗ' ਤੇ ਐਫ-ਪੇਸ ਐਸ.ਯੂ.ਵੀ. ਪੇਸ਼ ਕੀਤੀ ਹੈ।
ਇਸ ਦੇ ਇਲਾਵਾ ਜੇ.ਐਲ.ਆਰ. ਨੇ ਚੀਨ 'ਚ ਇਕ ਨਵਾਂ ਕਾਰਖਾਨਾ ਵੀ ਲਗਾਇਆ ਹੈ, ਜਦਕਿ ਬ੍ਰਾਜ਼ੀਲ 'ਚ ਉਸ ਦਾ ਕਾਰਖਾਨਾ ਨਿਰਮਾਣਧੀਨ ਹੈ। ਇਕ ਰਿਪੋਰਟ ਅਨੁਸਾਰ ਕੰਪਨੀ ਆਸਟ੍ਰਿਆ 'ਚ ਇਕ ਛੋਟੀ ਕਾਰ ਦਾ ਮੈਨਿਊਫੈਕਚਰਿੰਗ ਪਲਾਂਟ ਲਗਾਉਣ ਦੇ ਪਲਾਨ 'ਤੇ ਕੰਮ ਕਰ ਰਹੀ ਹੈ। ਇਸ ਪਲਾਂਟ 'ਚ ਸਾਲਾਨਾ 10000 ਕਾਰਾਂ ਬਣਾਈਆਂ ਜਾਣਗੀਆਂ।
ਵਧੀਆ ਕਿਸਮ ਦੇ ਆਲੂ ਦੇ ਬੀਜਾਂ ਦੇ ਲਈ ਜਲੰਧਰ 'ਚ ਸਥਾਪਤ ਹੋਵੇਗਾ ਇਕ ਕੇਂਦਰ
NEXT STORY