ਜਲੰਧਰ- ਪੰਜਾਬ ਦੇ ਆਲੂ ਉਤਪਾਦਕ ਕਿਸਾਨਾਂ ਖਾਸ ਕਰਕੇ ਦੋਆਬੇ ਖੇਤਰ ਦੇ ਕਿਸਾਨਾਂ ਨੂੰ ਬਿਹਤਰ ਪੈਦਾਵਾਰ 'ਚ ਮਦਦ ਦੇ ਲਈ ਵਧੀਆ ਕਿਸਮ ਦੇ ਆਲੂ ਦੇ ਬੀਜ ਉਪਲਬਧ ਕਰਵਾਉਣ ਦੇ ਲਈ ਸੂਬਾ ਸਰਕਾਰ ਨੇ ਜਲੰਧਰ 'ਚ ਇਕ ਨਵਾਂ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਸਰਕਾਰ ਦੇ ਬਾਗਵਾਨੀ ਵਿਭਾਗ ਦੇ ਉਪ ਨਿਰਦੇਸ਼ਕ ਡਾ. ਸਤਬੀਰ ਸਿੰਘ ਨੇ ਪੱਤਰਕਾਰਾਂ ਨੰ ਦੱਸਿਆ ਕਿ ਸੂਬੇ ਦੇ ਦੋਆਬੇ ਖੇਤਰ 'ਚ ਆਲੂ ਦੀ ਵੱਧ ਖੇਤੀ ਹੁੰਦੀ ਹੈ। ਕਈ ਵਾਰ ਕਿਸਾਨਾਂ ਦੇ ਸਾਹਮਣੇ ਗੁਣਵੱਤਾ ਵਾਲੇ ਬੀਜ ਦੀ ਸਮੱਸਿਆ ਆ ਜਾਂਦੀ ਹੈ। ਇਲਾਕੇ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਕੇਂਦਰ ਦੀ ਸਥਾਪਨਾ ਜਲੰਧਰ ਜ਼ਿਲੇ 'ਚ ਕੀਤੀ ਜਾ ਰਹੀ ਹੈ।
ਸਿੰਘ ਨੇ ਦੱਸਿਆ ਕਿ ਭਾਰਤ ਅਤੇ ਨੀਦਰਲੈਂਡ ਦੀ ਸਾਂਝੀ ਕੋਸ਼ਿਸ ਵਿਚ ਇਸ ਕੇਂਦਰ ਦੀ ਸਥਾਪਨਾ ਹੋਵੇਗੀ। ਇੱਥੋਂ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ ਉਪਲਬਧ ਹੋ ਸਕਣਗੇ। ਇਸ ਸੈਂਟਰ ਦਾ ਉਦੇਸ਼ ਕਿਸਾਨਾਂ ਨੂੰ ਆਲੂ ਦੇ ਉੱਤਮ ਬੀਜ ਪ੍ਰਦਾਨ ਕਰਨਾ ਹੋਵੇਗਾ।
ਯੂ.ਏ.ਈ. ਐਕਸਚੇਂਜ-ਯੈਸ ਬੈਂਕ ਦਾ ਗੱਠਜੋੜ
NEXT STORY