ਨਵੀਂ ਦਿੱਲੀ- ਤੁਸੀਂ 1 ਰੁਪਏ ਦਾ ਨੋਟ ਆਖ਼ਰੀ ਵਾਰ ਕਦੋਂ ਦੇਖਿਆ ਸੀ ਕੀ ਯਾਦ ਹੈ ਤੁਹਾਨੂੰ। ਤੁਸੀਂ ਕਹੋਗੇ ਕਿ ਕੁਝ ਮਹੀਨੇ ਜਾਂ ਕੁਝ ਦਿਨ ਪਹਿਲੇ ਦੇਖਿਆ ਹੋਵੇਗਾ। ਜਦੋਂ ਵੀ ਦੇਖਿਆ ਹੋਵੇਗਾ ਪਰ ਇਹ ਛਪਿਆ 20 ਸਾਲ ਪਹਿਲੇ ਹੀ ਸੀ। ਹੁਣ ਤੁਸੀਂ ਕਹੋਗੇ ਕਿ ਇਸ 'ਚ ਵੱਡੀ ਗੱਲ ਕੀ ਹੈ ਤਾਂ ਖ਼ਾਸ ਇਹ ਹੈ ਕਿ 20 ਸਾਲ ਬਾਅਦ 20 ਰੁਪਏ ਦਾ ਨੋਟ ਫਿਰ ਛੱਪ ਚੁੱਕਿਆ ਹੈ ਅਤੇ ਇਸ ਨੋਟ 'ਤੇ ਹੁਣ ਰਿਜ਼ਰਵ ਬੈਂਕ ਦੇ ਗਵਰਨਰ ਦੇ ਨਹੀਂ ਸਗੋਂ ਵਿੱਤ ਸਕੱਤਰ ਰਾਜੀਵ ਮਹਾਰਿਸ਼ੀ ਦੇ ਦਸਤਖ਼ਤ ਹੋਣਗੇ।
ਇਸ ਨੋਟ ਨੂੰ ਰਾਜਸਥਾਨ ਦੇ ਨਾਥਦਵਾਰਾ ਮੰਦਰ 'ਚ 6 ਮਾਰਚ ਨੂੰ ਜਾਰੀ ਕੀਤਾ ਗਿਆ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਛੇਤੀ ਹੀ 1 ਰੁਪਏ ਦੇ ਨੋਟ ਦੀ ਸਰਕੁਲੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ।
ਇਸ ਨੋਟ 'ਚ 100 ਫ਼ੀਸਦੀ ਕਾਟਨ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੀ ਮੋਟਾਈ 110 ਮਾਈਕ੍ਰੋਨ ਹੈ। ਇਸ ਦੇ ਵਾਟਰਮਾਰਕ 'ਤੇ ਅਸ਼ੋਕ ਥੰਮ ਤਾਂ ਹੋਵੇਗਾ ਪਰ ਸਤਯਮੇਵ ਜਯਤੇ ਨਹੀਂ ਲਿਖਿਆ ਹੋਵੇਗਾ। ਨਾਲ ਹੀ ਨੋਟ ਦੇ ਸੱਜੇ ਪਾਸੇ ਭਾਰਤ ਅੰਕਿਤ ਹੋਵੇਗਾ ਅਤੇ ਇਸ ਨੋਟ ਦਾ ਰੰਗ ਗੁਲਾਬੀ ਅਤੇ ਹਰਾ ਹੋਵੇਗਾ। ਇਸ ਨੋਟ 'ਤੇ ਮਹਾਰਿਸ਼ੀ ਦੇ ਦਸਤਖ਼ਤ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ 'ਚ ਹੋਣਗੇ।
ਜ਼ਿਕਰਯੋਗ ਹੈ ਕਿ ਨਵੰਬਰ 1994 'ਚ 1 ਰੁਪਏ ਦੇ ਨੋਟ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ ਅਤੇ ਇਸ ਦੇ ਪਿੱਛੇ ਇਸ ਨੋਟ ਦੀ ਛਪਾਈ ਦੀ ਵਧਦੀ ਲਾਗਤ ਨੂੰ ਵਜ੍ਹਾ ਦੱਸਿਆ ਗਿਆ ਸੀ। 2 ਰੁਪਏ ਅਤੇ 5 ਰੁਪਏ ਦੇ ਨੋਟ ਦੀ ਛਪਾਈ 1995 'ਚ ਬੰਦ ਹੋਈ ਸੀ। ਇਸ ਤੋਂ ਬਾਅਦ 2 ਰੁਪਏ ਅਤੇ 5 ਰੁਪਏ ਦੇ ਸਿਰਫ਼ ਸਿੱਕੇ ਹੀ ਜਾਰੀ ਕੀਤੇ ਜਾਂਦੇ ਰਹੇ ਹਨ।
ਸ਼ੇਅਰ ਬਾਜ਼ਾਰ 'ਚ ਗਿਰਾਵਟ ਜਾਰੀ, ਸੈਂਸੈਕਸ 34 ਅੰਕ ਹੇਠਾਂ ਖੁਲ੍ਹਿਆ
NEXT STORY