ਨਵੀਂ ਦਿੱਲੀ- ਦਿੱਲੀ ਹਵਾਈ ਅੱਡੇ ਦਾ ਪਰਿਚਾਲਨ ਕਰਨ ਵਾਲੀ ਡਾਇਲ ਅਤੇ ਭਾਰਤੀ ਏਅਰਪੋਰਟ ਅਥਾਰਿਟੀ (ਏ.ਏ.ਆਈ.) 'ਤੇ ਹਵਾਈ ਅੱਡਿਆਂ 'ਚ ਸੁਰੱਖਿਆ ਉਪਲਬਧ ਕਰਵਾਉਣ ਦੇ ਲਈ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੀ 380 ਕਰੋੜ ਰੁਪਏ ਤੋਂ ਵੱਧ ਦੀ ਦੇਣਦਾਰੀ ਬਕਾਇਆ ਹੈ।
ਜਿੱਥੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ (ਡਾਇਲ) 'ਤੇ 305 ਕਰੋੜ ਰੁਪਏ ਦਾ ਬਕਾਇਆ ਹੈ, ਉੱਥੇ ਏ.ਏ.ਆਈ. 'ਤੇ 75 ਕਰੋੜ ਰੁਪਏ ਦੀ ਦੇਣਦਾਰੀ ਹੈ। ਡਾਇਲ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਪਰਿਚਾਲਨ ਕਰਦੀ ਹੈ। ਸੀ.ਆਈ.ਐੱਸ.ਐੱਫ. ਦੇ ਮਹਾਨਿਰਦੇਸ਼ਕ ਅਰਵਿੰਦ ਰੰਜਨ ਨੇ ਕਿਹਾ ਕਿ ਡਾਇਲ 'ਤੇ ਸਾਡੀ 305 ਕਰੋੜ ਰੁਪਏ ਅਤੇ ਏ.ਏ.ਆਈ. 'ਤੇ ਲਗਭਗ 75 ਕਰੋੜ ਰੁਪਏ ਦੀ ਦੇਣਦਾਰੀ ਬਕਾਇਆ ਹੈ।
ਸਟਾਰ ਇੰਡੀਆ ਨੇ ਐੱਕਸਪ੍ਰੈੱਸ ਗਰੁੱਪ ਤੋਂ 'ਸਕ੍ਰੀਨ' ਨੂੰ ਐਕਵਾਇਰ ਕੀਤਾ
NEXT STORY