ਮੁੰਬਈ- ਪ੍ਰਮੁੱਖ ਮੀਡੀਆ ਅਤੇ ਮਨੋਰੰਜਨ ਕੰਪਨੀ ਸਟਾਰ ਇੰਡੀਆ ਨੇ ਫਿਲਮ ਮੈਗਜ਼ੀਨ 'ਸਕ੍ਰੀਨ' ਨੂੰ ਐਕਵਾਇਰ ਕਰਨ ਦੇ ਲਈ ਇੰਡੀਅਨ ਐੱਕਸਪ੍ਰੈੱਸ ਗਰੁੱਪ ਦੇ ਨਾਲ ਸਮਝੌਤਾ ਕੀਤਾ ਹੈ।
ਰੂਪਰਟ ਮਰਡੋਕ ਵੱਲੋਂ ਸੰਚਾਲਤ ਭਾਰਤ 'ਚ ਸਟਾਰ ਗਰੁੱਪ ਦਾ ਇਹ ਦੂਜਾ ਸੌਦਾ ਹੈ ਜਦੋਂਕਿ ਇਸ ਦੀ ਮੂਲ ਕੰਪਨੀ ਨਿਊਜ਼ ਕਾਰਪ ਨੇ ਵਿਵਹਾਰਕ ਨਿਊਜ਼ ਪੋਰਟਲ ਵੀ.ਸੀ. ਸਰਕਲ ਨੂੰ ਖਰੀਦਣ ਦਾ ਐਲਾਨ ਕੀਤਾ ਹੈ।
ਸਕ੍ਰੀਨ 1951 'ਚ ਸ਼ੁਰੂ ਹੋਈ ਸੀ। ਇਸ ਦੇ ਨਾਂ 'ਤੇ ਇਕ ਲੋਕਪ੍ਰਿਯ ਫਿਲਮ ਐਵਾਰਡ ਵੀ ਦਿੱਤਾ ਜਾਂਦਾ ਹੈ ਜਿਸ ਨੂੰ ਉਹੀ ਮੈਗਜ਼ੀਨ ਚਲਾਉਂਦੀ ਹੈ। ਇਸ ਸੌਦੇ ਦੀ ਰਕਮ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਰੁਪਏ ਦੀ ਗਿਰਾਵਟ ਹੋਰ ਵਧੀ, 63 ਦੇ ਨਜ਼ਦੀਕ
NEXT STORY