ਨਵੀਂ ਦਿੱਲੀ- ਕੋਲਾ ਬਲਾਕ ਨੀਲਾਮੀ ਨਾਲ ਇਕ ਪਾਸੇ ਜਿੱਥੇ ਸੂਬਿਆਂ ਅਤੇ ਕੇਂਦਰ ਸਰਕਾਰ ਦਾ ਖਜ਼ਾਨਾ ਭਰ ਰਿਹਾ ਹੈ, ਉੱਥੇ ਗਾਹਕਾਂ ਨੂੰ ਵੀ ਸਸਤੀ ਬਿਜਲੀ ਦਾ ਤੋਹਫਾ ਮਿਲ ਸਕਦਾ ਹੈ। ਕੋਲਾ ਸਕੱਤਰ ਅਨਿਲ ਸਵਰੂਪ ਨੇ ਟਵੀਟ ਕਰਕੇ ਦੱਸਿਆ ਕਿ ਹੁਣ ਤੱਕ ਹੋਈ ਕੋਲ ਬਲਾਕ ਦੀ ਆਕਸ਼ਨ (ਨੀਲਾਮੀ) ਤੋਂ ਸਰਕਾਰ ਨੇ 1.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਕੀਤਾ ਹੈ। ਇੰਨਾ ਹੀ ਨਹੀਂ, ਨੀਲਾਮੀ ਤੋਂ ਮਿਲਣ ਵਾਲੀ ਰਕਮ 2 ਲੱਖ ਕਰੋੜ ਦੇ ਪਾਰ ਹੋ ਸਕਦੀ ਹੈ। ਇਸ 'ਚ ਰੀਅਲਟੀ, ਅਪਫਰੰਟ ਪੇਮੈਂਟ ਆਦਿ ਸ਼ਾਮਲ ਹਨ ਜਦੋਂਕਿ ਨੀਲਾਮੀ 'ਚ ਰਿਵਰਸ ਬਿਡਿੰਗ ਦੇ ਜ਼ਰੀਏ ਬਿਜਲੀ ਕੰਪਨੀਆਂ ਨੂੰ ਵਾਧੂ 97,000 ਕਰੋੜ ਰੁਪਏ ਦਾ ਫਾਇਦਾ ਹੋਵੇਗਾ। ਅਜਿਹੇ 'ਚ ਬਿਜਲੀ ਦੀਆਂ ਦਰਾਂ 'ਚ ਵੀ ਕਟੌਤੀ ਹੋਣ ਦੀ ਸੰਭਾਵਨਾ ਹੈ।
ਫਾਇਦਾ ਗਾਹਕਾਂ ਨੂੰ ਮਿਲੇਗਾ : ਗੋਇਲ
ਹਾਲਾਂਕਿ ਇਸ ਤੋਂ ਪਹਿਲੇ ਊਰਜਾ ਅਤੇ ਕੋਲਾ ਮੰਤਰੀ ਪੀਯੂਸ਼ ਗੋਇਲ ਨੇ ਵੀ ਇਸ ਗੱਲ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ ਜੇਕਰ ਸੀਲਿੰਗ ਪ੍ਰਾਈਸ 1,000 ਰੁਪਏ ਹੈ ਅਤੇ ਬਿਡਰ ਨੇ 800 ਰੁਪਏ ਦੀ ਬੋਲੀ ਲਗਾਈ ਹੈ ਤਾਂ 200 ਰੁਪਏ ਦਾ ਫਾਇਦਾ ਸਿੱਧੇ ਤੌਰ 'ਤੇ ਗਾਹਕਾਂ ਨੂੰ ਮਿਲੇਗਾ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY