ਨਵੀਂ ਦਿੱਲੀ- ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਦੁਨੀਆ ਭਰ 'ਚ ਕੁੱਲ 70 ਕਰੋੜ ਫੋਨ ਵੇਚੇ ਹਨ। 7 ਸਾਲ ਪਹਿਲਾਂ ਐਪਲ ਨੇ ਆਪਣੇ ਆਈਫੋਨ ਦੀ ਵਿਕਰੀ ਸ਼ੁਰੂ ਕੀਤੀ ਸੀ ਅਤੇ ਉਦੋਂ ਤੋਂ ਹੁਣ ਤਕ ਉਸ ਨੇ ਇਹ ਗਿਣਤੀ ਪਾਰ ਕਰ ਲਈ ਹੈ। ਕੁੱਕ ਇਥੇ ਕੰਪਨੀ ਦੇ ਸਪਰਿੰਗ ਫਾਰਵਰਡ ਪ੍ਰੋਗਰਾਮ 'ਚ ਬੋਲ ਰਹੇ ਸੀ। ਉਨ੍ਹਾਂ ਕਿਹਾ ਕਿ ਹਰ ਸਾਲ ਕੰਪਨੀ ਦੀ ਵਿਕਰੀ ਨਵਾਂ ਰਿਕਾਰਡ ਬਣਾਉਂਦੀ ਜਾ ਰਹੀ ਹੈ। ਆਈਫੋਨ ਦੀ ਵਿਕਰੀ ਇਕ ਸਾਲ ਪਹਿਲਾਂ ਹੀ 50 ਕਰੋੜ ਦੀ ਜੁਦਾਈ ਗਿਣਤੀ ਨੂੰ ਪਾਰ ਕਰ ਗਈ ਸੀ ਅਤੇ ਉਸ ਦੇ ਬਾਅਦ 12 ਮਹੀਨਿਆਂ 'ਚ ਉਸ ਨੇ ਇਹ ਨਵਾਂ ਰਿਕਾਰਡ ਬਣਾਇਆ।
ਇਹ ਸੱਚਮੁੱਚ ਹੈਰਾਨ ਕਰ ਦੇਣ ਵਾਲੇ ਅੰਕੜੇ ਹਨ। ਆਈਫੋਨ 6 ਅਤੇ 6 ਪਲੱਸ ਦੀ ਵਿਕਰੀ ਨੇ ਤਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਤਿਮਾਹੀ 'ਚ ਹੀ ਐਪਲ ਨੇ ਲੱਗਭਗ ਸਾਢੇ ਸੱਤ ਕਰੋੜ ਫੋਨ ਵੇਚੇ ਹਨ। ਕੁੱਕ ਦਾ ਕਹਿਣਾ ਹੈ ਕਿ ਜਿਥੇ ਐਪਲ ਦੇ ਆਈਫੋਨ ਦੀ ਵਿਕਰੀ 'ਚ ਪਿਛਲੇ ਸਾਲ ਦੀ ਤੁਲਨਾ 'ਚ 49 ਫੀਸਦੀ ਦਾ ਵਾਧਾ ਹੋਇਆ ਹੈ, ਉਥੇ ਹੋਰ ਸਮਾਰਟਫੋਨ ਨਿਰਮਾਤਾਵਾਂ ਦੀ ਵਿਕਰੀ 'ਚ ਸਿਰਫ 26 ਫੀਸਦੀ ਦਾ ਵਾਧਾ ਹੋਇਆ ਹੈ। ਐਪਲ ਦੀਆਂ ਨਜ਼ਰਾਂ ਹੁਣ ਇਕ ਅਰਬ ਦੇ ਹੈਰਤਅੰਗੇਜ਼ ਅੰਕੜੇ 'ਤੇ ਹਨ।
ਖੁਸ਼ਖਬਰੀ : ਬਿਜਲੀ ਹੋਵੇਗੀ ਸਸਤੀ
NEXT STORY