ਨਿਊਯਾਰਕ- ਸਿਹਤ ਖੇਤਰ ਦੀ ਕੰਪਨੀ ਪ੍ਰਾਈਮ ਹੈਲਥਕੇਅਰ ਨੇ ਅਮਰੀਕਾ 'ਚ ਕਮਿਊਨਿਟੀ ਹੈਲਥ ਸਿਸਟਮਸ ਦੇ ਦੋ ਹਸਪਤਾਲਾਂ ਨੂੰ ਐਕਵਾਇਰ ਕੀਤਾ ਹੈ। ਕੰਪਨੀ ਦੇ ਚੇਅਰਮੈਨ ਅਤੇ ਮੁੱਖ ਕਾਰਜ ਅਧਿਕਾਰੀ ਪ੍ਰੇਮ ਰੈੱਡੀ ਨੇ ਜਾਰੀ ਬਿਆਨ 'ਚ ਦੱਸਿਆ ਕਿ ਇਹ ਦੋ ਹਸਪਤਾਲ ਟੈਕਸਾਸ ਸਥਿਤ ਰੀਜਨਲ ਮੈਡੀਕਲ ਸੈਂਟਰ ਅਤੇ ਅਲਬਾਮਾ ਸਥਿਤ ਰਿਵਿਊ ਰੀਜਨਲ ਮੈਡੀਕਲ ਸੈਂਟਰ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਾਈਮ ਹੈਲਥਕੇਅਰ ਇਨ੍ਹਾਂ ਦੋਹਾਂ ਹਸਪਤਾਲਾਂ ਦੇ ਵਧੀਆ ਪਰਿਚਾਲਨ ਦੇ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ 202 ਬਿਸਤਰਿਆਂ ਵਾਲੇ ਡਲਾਸ ਰੀਜਨਲ ਮੈਡੀਕਲ ਸੈਂਟਰ ਦੀ ਸਥਾਪਨਾ 1926 'ਚ ਕੀਤੀ ਗਈ ਸੀ ਅਤੇ ਇਹ ਡਲਾਸ ਕਾਉਂਟੀ ਅਤੇ ਇਸ ਦੇ ਨਜ਼ਦੀਕ ਦੇ ਇਲਾਕਿਆਂ 'ਚ ਆਪਣੀਆਂ ਸੇਵਾਵਾਂ ਦਿੰਦਾ ਹੈ।
ਐਪਲ ਨੇ ਵੇਚੇ 70 ਕਰੋੜ ਆਈਫੋਨਸ
NEXT STORY