ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਜਾਰੀ ਨਰਮੀ ਦੇ ਕਾਰਨ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 195 ਰੁਪਏ ਹੇਠਾਂ ਆ ਕੇ 13 ਹਫਤੇ ਦੇ ਸਭ ਤੋਂ ਘੱਟ ਪੱਧਰ 26430 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਜਦੋਂਕਿ ਚਾਂਦੀ ਵੀ 200 ਰੁਪਏ ਟੁੱਟ ਕੇ ਇੰਨੀ ਹੀ ਸਮਾਂ ਮਿਆਦ ਦੇ ਹੇਠਲੇ ਪੱਧਰ 36000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ।
ਸਿੰਗਾਪੁਰ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸੋਨਾ ਹਾਜ਼ਰ 0.42 ਫੀਸਦੀ ਡਿਗ ਕੇ ਤਿੰਨ ਮਹੀਨੇ ਦੇ ਸਭ ਤੋਂ ਹੇਠਲੇ ਪੱਧਰ 1161.65 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਦੌਰਾਨ ਅਮਰੀਕਾ ਸੋਨਾ ਵਾਅਦਾ ਵੀ 0.50 ਫੀਸਦੀ ਕਮਜ਼ੋਰ ਹੋ ਕੇ 1160.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਅਮਰੀਕਾ 'ਚ ਗੈਰ ਖੇਤੀ ਖੇਤਰ ਦੇ ਮਜ਼ਬੂਤ ਅੰਕੜੇ ਆਉਣ ਤੋਂ ਬਾਅਦ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰ ਵਾਧੇ ਦੇ ਖਦਸ਼ੇ ਦੇ ਮਜ਼ਬੂਤ ਹੋਣ ਨਾਲ ਦੋਹਾਂ ਕੀਮਤੀ ਧਾਤਾਂ 'ਤੇ ਦਬਾਅ ਪਿਆ। ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਸਤੰਬਰ 2003 ਦੇ ਬਾਅਦ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਨਾਲ ਵੀ ਦੋਹਾਂ ਕੀਮਤੀ ਧਾਤਾਂ 'ਚ ਗਿਰਾਵਟ ਦੇਖੀ ਜਾ ਰਹੀ ਹੈ। ਇਸ ਦੌਰਾਨ ਸਿੰਗਾਪੁਰ 'ਚ ਚਾਂਦੀ 0.06 ਫੀਸਦੀ ਡਿਗ ਕੇ 15.71 ਡਾਲਰ 'ਤੇ ਆ ਗਈ।
ਪ੍ਰਾਈਮ ਹੈਲਥਕੇਅਰ ਨੇ ਅਮਰੀਕਾ 'ਚ ਦੋ ਹਸਪਤਾਲਾਂ ਨੂੰ ਐਕਵਾਇਰ ਕੀਤਾ
NEXT STORY