ਨਿਊਯਾਰਕ- ਭਾਰਤ 'ਚ ਨਵੇਂ-ਨਵੇਂ ਟੈਕਨਾਲੋਜੀ ਉਤਪਾਦਾਂ ਦੀ ਚਾਹਤ ਰੱਖਣ ਵਾਲਿਆਂ ਨੂੰ ਐਪਲ ਵਾਚ ਦੇ ਲਈ ਥੋੜਾ ਇੰਤਜ਼ਾਰ ਕਰਨਾ ਪੈ ਸਕਦਾ ਕਿਉਂਕਿ ਭਾਰਤ ਉਨ੍ਹਾਂ 9 ਦੇਸ਼ਾਂ 'ਚ ਸ਼ਾਮਲ ਨਹੀਂ ਹੈ ਜਿਥੇ ਐਪਲ ਨੇ ਆਪਣਾ ਉਤਪਾਦ ਉਤਾਰਣ ਦੀ ਯੋਜਨਾ ਬਣਾਈ ਹੈ। ਹਾਲਾਂਕਿ ਅਮਰੀਕਾ ਸਥਿਤ ਇਹ ਕੰਪਨੀ ਆਪਣੇ ਦੇਸ਼ ਦੇ ਇਲਾਵਾ ਚੀਨ, ਜਾਪਾਨ, ਹਾਂਗਕਾਂਗ, ਆਸਟ੍ਰੇਲਿਆ, ਕੈਨੇਡਾ, ਫਰਾਂਸ, ਜਰਮਨੀ ਅਤੇ ਬ੍ਰਿਟੇਨ 'ਚ ਪ੍ਰਵਿਊ ਦੇ ਲਈ ਇਸ ਨੂੰ 10 ਅਪ੍ਰੈਲ ਤੋਂ ਉਪਲੱਬਧ ਕਰਵਾਏਗੀ ਅਤੇ ਇਸ ਦੀ ਖਰੀਦ 24 ਅਪ੍ਰੈਲ ਤੋਂ ਕੀਤੀ ਜਾ ਸਕੇਗੀ।
ਐਪਲ ਨੇ ਕੱਲ ਸਾਨ ਫਰਾਂਸਿਸਕੋ 'ਚ ਇਕ ਈਵੈਂਟ 'ਚ ਆਪਣੀ ਸਮਾਰਟਵਾਚ ਤੋਂ ਪਰਦਾ ਚੁੱਕਿਆ ਸੀ। ਨਾਲ ਹੀ ਉਸ ਨੇ ਇਕ ਮੈਕਬੁੱਕ ਰੇਂਜ ਪੇਸ਼ ਕੀਤੀ ਅਤੇ ਸਿਹਤ ਕੇਂਦਰਿਤ ਪਹਿਲ 'ਰਿਸਰਚ ਕਿਟ' ਦਾ ਵੀ ਐਲਾਨ ਕੀਤਾ। ਮਾਹਿਰਾਂ ਅਨੁਸਾਰ ਐਪਲ ਵਾਚ ਦੀ ਕੀਮਤ 30000 ਰੁਪਏ ਤੋਂ ਵੱਧ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਚ ਨੂੰ ਇਸ ਸਾਲ ਜੁਲਾਈ 'ਚ ਭਾਰਤੀ ਬਾਜ਼ਾਰ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਆਈ ਕਮੀ, ਜਾਣੋ ਅੱਜ ਦੇ ਭਾਅ
NEXT STORY