ਮੁੰਬਈ- ਕਾਰੋਬਾਰ ਦੇ ਦੂਜੇ ਸੈਸ਼ਨ 'ਚ ਬਾਜ਼ਾਰ 'ਚ ਗਿਰਾਵਟ ਵਧੀ ਅਤੇ ਕਾਰੋਬਾਰ ਖਤਮ ਹੁੰਦੇ-ਹੁੰਦੇ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਏ। ਹਾਲਾਂਕਿ ਸੈਂਸੈਕਸ 28700 ਦੇ ਉੱਪਰ ਅਤੇ ਨਿਫਟੀ 8700 ਦੇ ਉੱਪਰ ਬੰਦ ਹੋਣ 'ਚ ਕਾਮਯਾਬ ਰਿਹਾ ਹੈ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ 0.22 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਹੋਇਆ।
ਕਾਰੋਬਾਰ ਖਤਮ ਹੋਣ ਦੇ ਬਾਅਦ ਬੀ.ਐੱਸ.ਈ.ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 134.91 ਅੰਕ ਯਾਨੀ ਕਿ 0.47 ਫੀਸਦੀ ਦੀ ਗਿਰਾਵਟ ਦੇ ਨਾਲ 28709 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 44.70 ਅੰਕ ਯਾਨੀ ਕਿ 0.51 ਫੀਸਦੀ ਡਿਗ ਕੇ 8712 ਦੇ ਪੱਧਰ 'ਤੇ ਬੰਦ ਹੋਇਆ ਹੈ।
ਬਾਜ਼ਾਰ 'ਚ ਕੰਜ਼ਿਊਮਰ ਡਿਊਰੇਬਲਸ ਸ਼ੇਅਰ 1.18 ਫੀਸਦੀ ਦੀ ਤੇਜ਼ੀ ਦੇ ਨਾਲ ਬੰਦ ਹੋਏ ਅਤੇ ਟੈਕਨਾਲੋਜੀ ਸ਼ੇਅਰ 0.84 ਫੀਸਦੀ ਚੜ੍ਹ ਕੇ ਬੰਦ ਹੋਏ। ਮੈਟਲ ਸ਼ੇਅਰਾਂ 'ਚ 0.71 ਫੀਸਦੀ ਦੀ ਤੇਜ਼ੀ ਰਹੀ। ਸਭ ਤੋਂ ਜ਼ਿਆਦਾ 1.66 ਫੀਸਦੀ ਦੀ ਗਿਰਾਵਟ ਰੀਅਲਟੀ ਸ਼ੇਅਰਾਂ 'ਚ ਦੇਖੀ ਗਈ ਅਤੇ ਐੱਫ.ਐੱਮ.ਸੀ.ਜੀ. ਅਤੇ ਪਾਵਰ ਸ਼ੇਅਰਾਂ 'ਚ 0.4 ਫੀਸਦੀ ਦੀ ਕਮਜ਼ੋਰੀ ਦੇਖੀ ਗਈ। ਆਇਲ ਐਂਡ ਗੈਸ ਸ਼ੇਅਰ 0.87 ਫੀਸਦੀ ਦੀ ਤੇਜ਼ ਗਿਰਾਵਟ ਦੇ ਨਾਲ ਬੰਦ ਹੋਏ।
ਆਈਵਾਚ ਲਈ ਭਾਰਤੀਆਂ ਕਰਨਾ ਪੈ ਸਕਦੈ ਅਜੇ ਇੰਤਜ਼ਾਰ
NEXT STORY