ਮੁੰਬਈ- ਥੀਮ ਪਾਰਕ 'ਇਮੈਜਿਕਾ' ਚਲਾਉਣ ਵਾਲੀ ਕੰਪਨੀ ਐਡਲੈਬਸ ਨੇ ਦਾਈਵਾ, ਐੱਚ.ਡੀ.ਐੱਫ.ਸੀ., ਐੱਕਸਿਸ, ਆਈ.ਐੱਲ. ਐਂਡ ਐੱਫ.ਐੱਸ. ਅਤੇ ਐੱਲ. ਐਂਡ ਟੀ. ਮਿਊਚੁਅਲ ਫੰਡਸ ਵੱਲੋਂ ਸੰਚਾਲਤ ਫੰਡਾਂ ਸਮੇਤ ਐਂਕਰ ਨਿਵੇਸ਼ਕਾਂ ਨੂੰ 60 ਕਰੋੜ ਰੁਪਏ ਦੇ ਸ਼ੇਅਰ ਅਲਾਟ ਕੀਤੇ ਹਨ। ਐਡਲੈਬਸ ਐਂਟਰਟੇਨਮੈਂਟ ਪੂੰਜੀ ਬਾਜ਼ਾਰ ਤੋਂ 400 ਕਰੋੜ ਰੁਪਏ ਜੁਟਾਉਣ ਦੇ ਲਈ ਮੰਗਲਵਾਰ ਨੂੰ ਹੀ ਆਪਣੇ ਆਈ.ਪੀ.ਓ. ਦੇ ਨਾਲ ਬਾਜ਼ਾਰ 'ਚ ਉਤਰੀ ਹੈ।
ਕੰਪਨੀ ਨੇ ਸੋਮਵਾਰ ਦੀ ਰਾਤ ਐਂਕਰ ਨਿਵੇਸ਼ਕਾਂ ਨੂੰ ਕੁਲ 27.22 ਲੱਖ ਇਕਵਿਟੀ ਸ਼ੇਅਰ 221 ਰੁਪਏ ਪ੍ਰਤੀ ਸ਼ੇਅਰ ਦੇ ਭਾਅ 'ਤੇ ਜਾਰੀ ਕੀਤੇ। ਕੰਪਨੀ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ.) 12 ਮਾਰਚ ਨੂੰ ਬੰਦ ਹੋਵੇਗੀ। ਪੇਸ਼ਕਸ਼ ਦੇ ਤਹਿਤ ਕੰਪਨੀ 221 ਰੁਪਏ ਤੋਂ 230 ਰੁਪਏ ਪ੍ਰਤੀ ਇਕਵਿਟੀ ਸ਼ੇਅਰ ਮੁੱਲ ਦਾਇਰੇ 'ਚ 1.76 ਕਰੋੜ ਸ਼ੇਅਰਾਂ ਦੀ ਪੇਸ਼ਕਸ਼ ਕਰ ਰਹੀ ਹੈ।
ਕਾਰਾਂ ਦੀ ਵਿਕਰੀ 6.85 ਫ਼ੀਸਦੀ ਵਧੀ
NEXT STORY