ਨਵੀਂ ਦਿੱਲੀ- ਤੇਲ ਅਤੇ ਗੈਸ ਖੋਜ ਅਤੇ ਖੋਦਾਈ ਕੰਪਨੀ ਕੇਅਰਨ ਇੰਡੀਆ ਨੇ ਰਾਜਸਥਾਨ ਦੇ ਬਾੜਮੇਰ ਜ਼ਿਲੇ 'ਚ ਪੇਂਡੂ ਮਹਿਲਾਵਾਂ ਨੂੰ ਰੋਜ਼ਗਾਰ ਉਪਲਬਧ ਕਰਾਉਣ ਦੇ ਨਾਲ ਹੀ ਸਿਹਤ ਅਤੇ ਸਵੱਛਤਾ ਦੇ ਪ੍ਰਤੀ ਜਾਗਰੂਕ ਬਣਾਉਣ ਦੇ ਉਦੇਸ਼ ਨਾਲ 'ਰੇਸ਼ਮ' ਪ੍ਰੋਗਰਾਮ ਸ਼ੁਰੂ ਕੀਤਾ ਹੈ।
ਕੰਪਨੀ ਨੇ ਜਾਰੀ ਬਿਆਨ 'ਚ ਕਿਹਾ ਕਿ ਇਸ ਪ੍ਰੋਗਰਾਮ ਦੇ ਅਧੀਨ ਮਹਿਲਾਵਾਂ ਸਵੈ-ਸਹਾਇਤਾ ਸਮੂਹ (ਐੱਸ.ਐੱਚ.ਜੀ) ਦਾ ਗਠਨ ਕਰ ਕੇ ਉੱਚ ਗੁਣਵੱਤਾ ਵਾਲੇ ਅਤੇ ਕਿਫਾਇਤੀ ਨੈਪਕਿਨ ਬਣਾਉਣ ਦੇ ਨਾਲ ਹੀ ਉਸ ਨੂੰ ਵੇਚ ਸਕਦੀਆਂ ਹਨ। ਉਸ ਨੇ ਕਿਹਾ ਕਿ ਕੰਪਨੀ ਦੀ ਏਕੀਕ੍ਰਿਤ ਸਮੁਦਾਇਕ ਸਿਹਤ ਪਹਿਲ ਰਾਹੀਂ ਬਾੜਮੇਰ ਦੇ ਮੁੰਡੋਂ ਅਤੇ ਢੰਡਲਾਵਾਸ 'ਚ ਸੈਨਿਟਰੀ ਨੈਪਕਿਨ ਬਣਾਉਣ ਦੀ ਇਕਾਈ ਸਥਾਪਤ ਕੀਤੀ ਗਈ ਹੈ। ਇੱਥੇ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਇਸ ਖੇਤਰ 'ਚ ਲੋਕਪ੍ਰਿਯ ਨੈਪਕਿਨ ਨੂੰ ਬਣਾਉਣ, ਉਸ ਦੀ ਪੈਕੇਜਿੰਗ, ਮਾਰਕਿਟਿੰਗ ਅਤੇ ਵੇਚਣ ਦੀ ਸਿਖਲਾਈ ਦਿੱਤੀ ਗਈ ਹੈ।
ਇਸ ਮਸ਼ੀਨ ਦੇ ਇਸਤੇਮਾਲ ਨਾਲ ਤਿਆਰ ਨੈਪਕਿਨ ਦੀ ਲਾਗਤ ਬਹੁਤ ਘੱਟ ਹੁੰਦੀ ਹੈ ਜਿਸ ਨਾਲ ਉਸ ਨੂੰ ਕਿਫਾਇਤੀ ਦਰਾਂ (5 ਰੁਪਏ ਪ੍ਰਤੀ ਨੈਪਕਿਨ) 'ਤੇ ਵੇਚਿਆ ਜਾਂਦਾ ਹੈ। ਇਸ ਦੇ ਜ਼ਰੀਏ 3 ਤੋਂ 4 ਮਹਿਲਾਵਾਂ ਮਿਲ ਕੇ ਇਕ ਮਿੰਟ 'ਚ ਦੋ ਨੈਪਕਿਨ ਬਣਾ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਕੇਅਰਨ ਇੰਡੀਆ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐੱਸ.ਆਰ.) ਦੇ ਤਹਿਤ ਗ੍ਰਾਮੀਣ ਮਹਿਲਾਵਾਂ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਬਣਾਉਣ ਦੇ ਲਈ ਰਾਜਸਥਾਨ, ਗੁਜਰਾਤ ਅਤੇ ਆਂਧਰ ਪ੍ਰਦੇਸ਼ 'ਚ ਅਜਿਹੇ ਪ੍ਰੋਗਰਾਮ ਸੰਚਾਲਤ ਕਰ ਰਹੀ ਹੈ।
ਹੋਂਡਾ ਦੀ ਇਸ ਨਵੀਂ ਬਾਈਕ ਦੀ ਕੀਮਤ ਸੁਣ ਰਹਿ ਜਾਓਗੇ ਹੈਰਾਨ (ਦੇਖੋ ਤਸਵੀਰਾਂ)
NEXT STORY