ਨਵੀਂ ਦਿੱਲੀ- ਹੋਂਡਾ ਨੇ ਰੋਮਾਂਚਕ ਰੋਡ ਟੂਰ ਪਸੰਦ ਕਰਨ ਵਾਲਿਆਂ ਲਈ ਗੋਲਡ ਵਿੰਗ ਆਡਿਓ ਕੰਫਰਟ ਬਾਈਕ ਨੂੰ ਭਾਰਤ 'ਚ ਪੇਸ਼ ਕੀਤਾ ਹੈ। ਇਸ ਬਾਈਕ 'ਚ ਤੁਸੀਂ ਆਈਫੋਨ ਜਾਂ ਯੂ.ਐਸ.ਬੀ. ਸਟਿਕ ਨੂੰ ਕੁਨੈਕਟ ਕਰਕੇ ਇਸ ਦੇ 6 ਸਪੀਕਰ 80 ਵਾਟ ਸਾਊਂਡ ਸਿਸਟਮ ਨਾਲ ਮਿਊਜ਼ਿਕ ਦਾ ਆਨੰਦ ਲੈ ਸਕਦੇ ਹੋ। ਹੋਂਡਾ ਮੋਟਰਸਾਈਕਲ ਇੰਡੀਆ ਦੇ ਸੀ.ਈ.ਓ. ਕੇਤਾ ਮੁਰਾਮਾਤਸੂ ਨੇ ਦੱਸਿਆ ਕਿ ਗੋਲਡ ਵਿੰਗ ਆਡਿਓ ਕੰਫਰਟ ਇਕ ਲਗਜ਼ਰੀ ਬਾਈਕ ਹੈ।
ਦਿੱਲੀ 'ਚ ਇਸ ਬਾਈਕ ਦੇ ਕੈਂਡੀ ਪ੍ਰੋਮਿਨੈਂਸ ਰੈਡ ਮਾਡਲ ਦੀ ਐਕਸ ਸ਼ੋਅਰੂਮ ਕੀਮਤ 28.5 ਲੱਖ ਹੋਵੇਗੀ। ਇਸ ਬਾਈਕ ਦਾ ਪਰਲ ਗਲੇਅਰ ਵ੍ਹਾਈਟ ਕਲਰ ਮਾਡਲ 31.5 ਲੱਖ 'ਚ ਉਪਲੱਬਧ ਹੋਵੇਗਾ। ਗੋਲਡ ਵਿੰਗ ਬਾਈਕ 'ਚ 6 ਸਿਲੈਂਡਰ ਵਾਲਾ 1832 ਸੀ.ਸੀ. ਇੰਜਣ ਲੱਗਾ ਹੈ। ਇਹ 5500 ਰਾਊਂਡ ਪ੍ਰਤੀ ਮਿੰਟ ਦੇ ਹਿਸਾਬ ਨਾਲ 118 ਪੀ.ਐਸ. ਦੀ ਪਾਵਰ ਅਤੇ 167 ਐਨ.ਐਮ. ਦਾ ਮੈਕਸੀਮਮ ਟਾਰਕ ਜਨਰੇਟ ਕਰਦਾ ਹੈ। ਇਸ ਦੀ ਬਾਡੀ ਫਰੇਮ ਹਲਕੇ ਐਲੂਮੀਨਿਅਮ ਨਾਲ ਬਣੀ ਹੈ। ਇਸ ਦਾ ਸਿੰਗਲ ਸਾਈਡਿਡ ਪ੍ਰੋ ਆਰਮ ਸਵਿੰਗ ਆਰਮ ਬਾਈਕ ਨੂੰ ਸਥਰਿਤਾ ਪ੍ਰਦਾਨ ਕਰਦਾ ਹੈ।
ਗੋਲਡ ਵਿੰਗ 'ਚ ਲੱਗੇ ਪੈਨਿਅਰਸ 'ਚ ਆਸਾਨੀ ਨਾਲ 150 ਲੀਟਰ ਤਕ ਦਾ ਭਾਰ ਰੱਖਿਆ ਜਾ ਸਕਦਾ ਹੈ। ਹਰ ਤਰ੍ਹਾਂ ਦਾ ਸਾਮਾਨ ਕੈਰੀ ਕਰਨ ਦੇ ਲਈ ਇਸ ਦੇ ਨਾਲ ਹੀ ਬਾਈਕ 'ਚ ਫੁਲੀ ਇੰਟੀਗ੍ਰੇਟਿਡ ਏਅਰਬੈਗ ਦਿੱਤਾ ਹੋਇਆ ਹੈ। ਗੋਲਡ ਵਿੰਗ ਬਾਈਕ 'ਚ ਮੌਜੂਦ ਸੀ.ਬੀ.ਐਸ. ਅਤੇ ਏ.ਬੀ.ਐਸ. ਦੀ ਸਹਾਇਤਾ ਨਾਲ ਰਾਈਡਰ ਇਸ ਨਾਲ ਹਰ ਸਥਿਤੀ 'ਚ ਵੀ ਸੇਫਟੀ ਦੇ ਨਾਲ ਬ੍ਰੇਕ ਲਗਾ ਸਕਦਾ ਹੈ।
ਐਡਲੈਬਸ ਐਂਟਰਟੇਨਮੈਂਟ ਨੇ ਐਂਕਰ ਨਿਵੇਸ਼ਕ ਨੂੰ 60 ਕਰੋੜ ਰੁਪਏ ਦੇ ਸ਼ੇਅਰ ਅਲਾਟ ਕੀਤੇ
NEXT STORY