ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਤਲੀ ਬੁੱਧਵਾਰ ਨੂੰ ਇਕ ਬੈਠਕ 'ਚ ਦਸੰਬਰ ਨੂੰ ਖਤਮ ਤਿਮਾਹੀ 'ਚ ਸਰਕਾਰੀ ਬੈਂਕਾਂ ਅਤੇ ਵਿੱਤੀ ਅਦਾਰਿਆਂ ਦੀ ਉਪਲਬਧੀਆਂ ਦੀ ਸਮੀਖਿਆ ਕਰਨਗੇ। ਸ਼੍ਰੀ ਜੇਟਲੀ ਦੇ ਨਾਲ ਹੋਣ ਵਾਲੀ ਇਸ ਬੈਠਕ 'ਚ ਬੈਂਕਾਂ ਅਤੇ ਵਿੱਤੀ ਅਦਾਰਿਆਂ ਦੇ ਪ੍ਰਮੁੱਖ ਹਿੱਸਾ ਲੈਣਗੇ ਜਿਸ 'ਚ ਕਰਜ਼ੇ ਦੀ ਮੰਗ 'ਚ ਵਾਧਾ, ਗੈਰ ਕਾਰਗੁਜ਼ਾਰੀ ਯੋਗ ਸੰਪਤੀਆਂ ਨਾਲ ਜੁੜੇ ਮੁੱਦੇ, ਪੈਂਡਿੰਗ ਪ੍ਰਾਜੈਕਟਾਂ, ਨਵੇਂ ਪ੍ਰਾਜੈਕਟਾਂ ਦੇ ਨਾਲ ਹੀ ਦੂਜੇ ਪ੍ਰਸਤਾਵਾਂ ਅਤੇ ਵਿੱਤੀ ਸਮਾਵੇਸ਼ਨ ਦੀ ਦਿਸ਼ਾ 'ਚ ਤੀਜੀ ਤਿਮਾਹੀ 'ਚ ਹੋਈ ਤਰੱਕੀ ਦੀ ਸਮੀਖਿਆ ਕੀਤੀ ਜਾਵੇਗੀ।
ਇਸ ਦੌਰਾਨ ਸ਼੍ਰੀ ਜੇਤਲੀ ਖੇਤੀ ਕਰਜ਼ੇ, ਸੂਖਮ ਅਤੇ ਛੋਟੇ ਉੱਦਮ ਕਰਜ਼ੇ, ਰਿਆਇਸ਼ੀ ਕਰਜ਼ੇ ਅਤੇ ਘੱਟ ਗਿਣਤੀ ਫਿਰਕਿਆਂ ਦੇ ਕਰਜ਼ੇ ਆਦਿ ਦੀ ਸਮੀਖਿਆ ਕਰਨਗੇ। ਇਸ ਦੇ ਮੁਤਾਬਕ ਪੁਣੇ 'ਚ ਜਨਵਰੀ ਦੀ ਸ਼ੁਰੂਆਤ 'ਚ ਆਯੋਜਿਤ ਦੋ ਦਿਨਾਂ ਦੇ ਗਿਆਨ ਸੰਗਮ 'ਚ ਕੀਤੇ ਗਏ ਫੈਸਲਿਆਂ ਅਤੇ ਸਿਫਾਰਸ਼ਾਂ ਦੀ ਦਿਸ਼ਾ 'ਚ ਹੋਈ ਤਰੱਕੀ ਦੀ ਵੀ ਸਮੀਖਿਆ ਕੀਤੀ ਜਾਵੇਗੀ। ਬੈਠਕ 'ਚ ਪ੍ਰਧਾਨਮੰਤਰੀ ਜਨ ਧਨ ਯੋਜਨਾ ਦੀ ਵੀ ਸਮੀਖਿਆ ਕੀਤੀ ਜਾਵੇਗੀ। ਇਸ 'ਚ ਵਿੱਤ ਰਾਜ ਮੰਤਰੀ ਜਯੰਤ ਸਿਨਹਾ, ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਹਸਮੁਖ ਅਧੀਆ ਦੇ ਨਾਲ ਹੀ ਵਿੱਤ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।
ਸੈਲਫੀ ਦੇ ਸ਼ੌਕਿਨਾਂ ਲਈ ਆਇਆ 8 ਮੈਗਾਪਿਕਸਲ ਫਰੰਟ ਕੈਮਰੇ ਵਾਲਾ ਫੋਨ
NEXT STORY