ਨਵੀਂ ਦਿੱਲੀ- ਭਾਰਤੀ ਮੋਬਾਈਲ ਬਾਜ਼ਾਰ 'ਚ ਆਪਣੀ ਪਛਾਣ ਬਣਾ ਚੁੱਕੀ ਕੰਪਨੀ ਮਾਈਕਰੋਮੈਕਸ ਇਕ ਵਾਰ ਫਿਰ ਧਾਮਕਾ ਕਰਨ ਲਈ ਤਿਆਰ ਹੈ। ਇਸ ਵਾਰ ਉਹ ਆਪਣੇ ਮੋਬਾਈਲ ਫੋਨ ਮਾਈਕਰੋਮੈਕਸ ਬੋਲਟ ਕਿਊ324, ਜੋ ਐਂਡਰਾਇਡ ਦੇ ਵਰਜ਼ਨ 4.4 ਕਿਟਕੈਟ ਬੇਸਡ ਹੈ ਉਸ ਨੂੰ ਆਨਲਾਈਨ ਸਿਰਫ 3990 ਰੁਪਏ 'ਚ ਵੇਚ ਰਹੀ ਹੈ। ਇੰਨਾ ਹੀ ਨਹੀਂ ਮੁੰਬਈ ਸਥਿਤ ਰਿਟੇਲਰ ਵੀ ਇੰਨੀ ਹੀ ਕੀਮਤ 'ਚ ਇਸ ਸਮਾਰਟਫੋਨ ਨੂੰ ਸੇਲ ਕਰ ਰਹੇ ਹਨ।
ਹਾਲਾਂਕਿ ਆਫੀਸ਼ਿਅਲ ਵੈਬਸਾਈਟ 'ਤੇ ਕੀਮਤ ਦੀ ਕੋਈ ਜਾਣਕਾਰੀ ਨਹੀਂ ਹੈ। ਕੰਪਨੀ ਨੇ ਇਸ ਫੋਨ ਦੀ ਸ਼ੁਰੂਆਤੀ ਕੀਮਤ 4700 ਰੁਪਏ ਰੱਖੀ ਸੀ। ਮਾਈਕਰੋਮੈਕਸ ਦਾ ਇਹ ਸਮਾਰਟਫੋਨ ਡਿਊਲ ਸਿਮ ਹੈ ਜੋ ਐਂਡਰਾਇਡ ਵਰਜ਼ਨ 4.4.2 ਕਿਟਕੈਟ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਦੀ 4 ਇੰਚ wvga (480 ਗੁਣਾ 800 ਪਿਕਸਲ) ਡਿਸਪਲੇ ਹੈ। ਫੋਨ 'ਚ 1.2 ਜੀ.ਐਚ.ਜ਼ੈਡ. ਕਵਾਡਕੋਰ ਪ੍ਰੋਸੈਸਰ ਹੈ। ਨਾਲ ਹੀ 512 ਐਮ.ਬੀ. ਰੈਮ ਦਿੱਤੀ ਗਈ ਹੈ। ਇਸ ਦੀ ਇੰਟਰਨਲ ਮੈਮੋਰੀ 4 ਜੀ.ਬੀ. ਹੈ, ਜਿਸ ਨੂੰ ਮਾਈਕਰੋ ਐਸ.ਡੀ. ਕਾਰਡ ਦੀ ਮਦਦ ਨਾਲ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਇਸ 'ਚ 2 ਮੈਗਾਪਿਕਸਲ ਦਾ ਫਿਕਸਡ ਫੋਕਸ ਰਿਅਰ ਕੈਮਰਾ ਐਲ.ਈ.ਡੀ. ਫਲੈਸ਼ ਦੇ ਨਾਲ ਦਿੱਤਾ ਗਿਆ ਹੈ। ਉਥੇ ਫਰੰਟ 'ਚ 0.3 ਮੈਗਾਪਿਕਸਲ ਦਾ ਕੈਮਰਾ ਹੈ। ਇਸ 'ਚ 1450 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।
ਮੇਕ ਇਨ ਇੰਡੀਆ 'ਚ ਕੇਂਦਰੀ ਭੂਮਿਕਾ ਨਿਭਾਉਣ ਛੋਟੇ ਉਦਯੋਗ : ਕਲਰਾਜ ਮਿਸ਼ਰ
NEXT STORY