ਕਾਨਪੁਰ- ਪੜ੍ਹਾਈ ਨੂੰ ਲੈ ਕੇ ਬੱਚੇ ਅਕਸਰ ਤਣਾਅ ਵਿਚ ਰਹਿੰਦੇ ਹਨ ਅਤੇ ਅੱਜ-ਕਲ ਬੱਚਿਆਂ ਦੀਆਂ ਪ੍ਰੀਖਿਆਵਾਂ ਵੀ ਹੋ ਰਹੀਆਂ ਹਨ। ਜਿਸ ਕਾਰਨ ਉਨ੍ਹਾਂ 'ਤੇ ਭਾਰ ਦੁੱਗਣਾ ਹੋ ਜਾਂਦਾ ਹੈ। ਕਈ ਵਾਰ ਪੇਪਰਾਂ ਦੀ ਟੈਸ਼ਨ ਬੱਚਿਆਂ ਲਈ ਬੋਝ ਜਿਹੀ ਬਣ ਜਾਂਦੀ ਹੈ, ਜਿਸ ਕਾਰਨ ਉਹ ਗਲਤ ਕਦਮ ਚੁੱਕ ਲੈਂਦੇ ਹਨ। ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਉੱਤਰ ਪ੍ਰਦੇਸ਼ 'ਚ। ਉੱਤਰ ਪ੍ਰਦੇਸ਼ 'ਚ ਕਾਨਪੁਰ ਦੇ ਕਲਿਆਣਪੁਰ ਖੇਤਰ ਵਿਚ ਪ੍ਰੀਖਿਆ 'ਚ ਪੇਪਰ ਠੀਕ ਨਾ ਹੋਣ ਕਾਰਨ ਇਕ ਵਿਦਿਆਰਥੀ ਨੇ ਦੇਰ ਰਾਤ ਆਪਣੇ ਘਰ 'ਚ ਰੱਸੀ ਦੇ ਸਹਾਰੇ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ।
ਪੁਲਸ ਸੂਤਰਾਂ ਮੁਤਾਬਕ ਵਿਕਾਸ ਕੇਸ਼ਵਪੁਰਮ ਵਾਸੀ ਐਮ. ਬੀ. ਵਾਜਪਾਈ ਦਾ 16 ਸਾਲਾਂ ਪੁੱਤਰ ਹਰਸ਼ ਕਾਲਜ ਵਿਚ ਇੰਟਰਮੀਡੀਏਟ ਦਾ ਵਿਦਿਆਰਥੀ ਸੀ। ਹਰਸ਼ ਦੀ ਮਾਂ ਨਮਰਤਾ ਮੁਤਾਬਕ ਉਸ ਦਾ ਫਿਜ਼ੀਕਲ ਦਾ ਪੇਪਰ ਠੀਕ ਨਹੀਂ ਹੋਇਆ ਸੀ, ਜਿਸ ਨੂੰ ਲੈ ਕੇ ਉਹ ਤਣਾਅ ਵਿਚ ਸੀ। ਇਸ ਨੂੰ ਲੈ ਕੇ ਉਨ੍ਹਾਂ ਨੇ ਉਸ ਨੂੰ ਕਾਫੀ ਸਮਝਾਇਆ ਸੀ ਪਰ ਦੇਰ ਰਾਤ ਉਸ ਨੇ ਘਰ ਦੇ ਪਿੱਛਲੇ ਹਿੱਸੇ 'ਚ ਜਾਲ ਨਾਲ ਰੱਸੀ ਦੇ ਸਹਾਰੇ ਫਾਂਸੀ ਲਾ ਲਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਵਿਚ ਜੁਟ ਗਈ ਹੈ।
ਪਾਸਪੋਰਟ ਅਤੇ ਡ੍ਰਾਈਵਿੰਗ ਲਾਈਸੈਂਸ ਬਣਵਾਉਣ ਵਾਲਿਆਂ ਲਈ ਖੁਸ਼ਖਬਰੀ!
NEXT STORY