ਬੰਗਲੌਰ- ਬੰਗਲੌਰ ਪੁਲਸ ਨੇ ਗੁੰਡਾਗਰਦੀ ਘੱਟ ਕਰਨ ਲਈ ਇਕ ਨਵਾਂ ਫੰਡਾ ਕੱਢਿਆ ਹੈ। ਪੁਲਸ ਦੀ ਨਜ਼ਰ 'ਚ ਲੰਬੇ ਵਾਲ ਅਤੇ ਟੈਟੂ ਵਾਲੇ ਲੜਕੇ ਗੁੰਡੇ ਹੁੰਦੇ ਹਨ। ਹਾਲਾਂਕਿ ਅਜਿਹਾ ਗੈਰ-ਸਰਕਾਰੀ ਗਾਈਡਲਾਈਨ 'ਚ ਕਿਹਾ ਗਿਆ ਹੈ। ਬੰਗਲੌਰ 'ਚ ਜਿਮ 'ਚ ਜਾਣ ਵਾਲੇ, ਲੰਬੇ ਸਟਾਈਲਿਸ਼ ਵਾਲ ਰੱਖਣ ਵਾਲੇ ਅਤੇ ਟੈਟੂ ਕਰਵਾ ਕੇ ਘੁੰਮਣ ਵਾਲੇ ਨੌਜਵਾਨਾਂ ਦੀ ਖੈਰ ਨਹੀਂ ਹੈ।
ਇਕ ਹਿੰਦੀ ਅਖਬਾਰ ਅਨੁਸਾਰ ਏ. ਸੀ. ਪੀ. (ਲਾਅ ਐਂਡ ਆਰਡਰ) ਆਲੋਕ ਕੁਮਾਰ ਨੇ ਕਿਹਾ,''ਅਸੀਂ ਹਾਲ ਦੇ ਦਿਨਾਂ 'ਚ ਅਜਿਹਾ ਹੀ ਟਰੇਂਡ ਦੇਖਿਆ ਹੈ। ਮੈਂ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਾਰ-ਵਾਰ ਹੁੜਦੰਗ ਕਰਨ ਵਾਲਿਆਂ ਦੀ ਜਾਂਚ ਕਰਨ। ਜਾਂਚ 'ਚ ਪਾਇਆ ਗਿਆ ਕਿ ਇਨ੍ਹਾਂ 'ਚੋਂ 80 ਫੀਸਦੀ ਲੜਕੇ ਨੌਜਵਾਨ ਹਨ। ਉਨ੍ਹਾਂ ਨੇ ਆਪਣੇ ਸਰੀਰ 'ਤੇ ਟੈਟੂ ਬਣਵਾਇਆ ਹੋਇਆ ਸੀ, ਵਾਲ ਕਲਰ ਕਰਵਾਏ ਸਨ ਅਤੇ ਉਨ੍ਹਾਂ ਦੀ ਵੇਲ-ਬਿਲਟ ਬਾਡੀ ਸੀ। ਹੁਣ ਦੇਖਣਾ ਇਹ ਹੈ ਕਿ ਪੁਲਸ ਦੇ ਇਸ ਰਵੱਈਏ ਦਾ ਕੀ ਅਸਰ ਪੈਂਦਾ ਹੈ।
ਭਰਾ ਦੇ ਵਿਆਹ ਦੇ ਜਸ਼ਨ 'ਚ ਚੱਲੀਆਂ ਗੋਲੀਆਂ ਅਤੇ ਫਿਰ...
NEXT STORY